ਫਿਰੋਜ਼ਪੁਰ — ਫਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਬਾਰਡਰ 'ਤੇ ਐਤਵਾਰ ਨੂੰ (ਅੱਜ) ਬੀ.ਐੱਸ.ਐੱਫ. ਨੇ 2 ਪਾਕਿ ਘੁਸਪੈਠੀਆਂ ਨੂੰ ਫੜਿਆ ਹੈ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਪਾਕਿ ਕਰੰਸੀ ਦੇ 4700 ਰੁਪਏ, ਫੌਜ ਦੇ ਨਿੱਜੀ ਆਈ. ਡੀ. ਕਾਰਡ, ਫੋਟੋਗ੍ਰਾਫ ਅਤੇ 3 ਮੋਬਾਇਲ ਬਰਾਮਦ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਪੁੱਛਗਿਛ ਕਰਨ 'ਤੇ ਫੜੇ ਗਏ ਪਾਕਿ ਘੁਸਪੈਠੀਆ ਨੇ ਆਪਣਾ ਨਾਂ ਸਿਰਾਜ ਅਹਿਮਦ (31) ਪੁੱਤਰ ਸ਼ੌਕਤ ਹਿਆਤ ਪਿੰਡ ਮਨਸੂਰ ਪਾਕਿਸਤਾਨ ਅਤੇ ਮੁਮਤਾਜ ਖਾਨ (38) ਪੁੱਤਰ ਇਕਬਾਲ ਖਾਨ ਪਿੰਡ ਅਟੈਕ ਥਾਣਾ ਮਿੱਟੀ ਹਲ ਪਾਕਿਸਤਾਨ ਦੱਸਿਆ ਹੈ। ਬੀ.ਐੱਸ.ਐੱਫ. ਨੇ ਫੜੇ ਗਏ ਪਾਕਿ ਘੁਸਪੈਠੀਆਂ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਫਿਰੋਜ਼ਪੁਰ ਦੇ ਫੌਜੀ ਏਰੀਆ 'ਚ ਕਿਸੇ ਖਾਸ ਯਤਨ ਕਾਰਨ ਦਾਖਲ ਹੋਏ ਸਨ, ਜਿਨ੍ਹਾਂ ਨੂੰ ਬੀ.ਐੱਸ.ਐੱਫ. ਵੱਲੋਂ ਬੀ. ਓ. ਪੀ. ਦੋਨਾ ਤੇਨੂ ਮਾਲ ਨੇੜੇ ਫੜਿਆ ਗਿਆ।

ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ’ਤੇ ਜਾਨਲੇਵਾ ਹਮਲਾ
NEXT STORY