ਸਮਰਾਲਾ (ਗਰਗ, ਬੰਗੜ) : ਕਿਡਜ਼ ਪਲੇਅ-ਵੇਅ ਦੁਰਲੱਭ ਨਗਰ ਸਮਰਾਲਾ ਵੱਲੋਂ ਨੰਨੇ-ਮੁੰਨੇ ਬੱਚਿਆਂ ਲਈ ਤੀਆਂ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬੱਚਿਆਂ ਵੱਲੋਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸੰਸਥਾ ਦੇ ਮੁਖੀ ਜਸਵਿੰਦਰ ਕੌਰ ਨੇ ਆਏ ਮਾਪਿਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਬੱਚਿਆਂ ਦੇ ਅੰਦਰ ਆਪਣੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਅਜਿਹੇ ਸੱਭਿਆਚਾਰਕ ਸਮਾਗਮ ਅਤੀ ਜ਼ਰੂਰੀ ਹਨ ਕਿਉਂਕਿ ਬਚਪਨ ਤੋਂ ਬਾਅਦ ਜਵਾਨੀ ਵਿੱਚ ਪੈਰ ਧਰਦਿਆਂ ਉਹੀ ਆਦਤਾਂ ਪਰਪੱਕ ਹੁੰਦੀਆਂ ਹਨ। ਇਸ ਮੌਕੇ ਬੱਚਿਆਂ ਵੱਲੋਂ ਰੰਗ-ਬਿਰੰਗੀਆਂ ਪੋਸ਼ਾਕਾਂ ਪਾਈਆਂ ਗਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨ ਲਿਆਂਦੇ ਗਏ। ਅਖੀਰ 'ਚ ਸਕੂਲ ਦੇ ਜੁਆਇੰਟ ਡਾਇਰੈਕਟਰ ਇੰਦਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵਾਜਪਾਈ ਲਈ ਦੁਆਵਾਂ ਦਾ ਦੌਰ ਜਾਰੀ, ਲੁਧਿਆਣਾ ਆਸ਼ਰਮ 'ਚ ਕੀਤਾ ਹਵਨ
NEXT STORY