ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੰਘ ਉਤਾੜ 'ਚ ਡੀ. ਜੇ. 'ਤੇ ਗਾਣੇ ਵਜਾਉਣ ਨੂੰ ਲੈ ਕੇ ਇੰਨਾ ਪੁਆੜਾ ਪੈ ਗਿਆ ਕਿ ਬਰਾਤੀਆਂ ਦਾ ਆਪਸ 'ਚ ਖ਼ੂਨੀ ਟਕਰਾਅ ਹੋ ਗਿਆ ਅਤੇ ਸ਼ਗਨਾਂ ਦੀ ਧਾਂ ਇਕ-ਦੂਜੇ 'ਤੇ ਬਰਾਤੀਆਂ ਵਲੋਂ ਇੱਟਾਂ-ਰੋੜੇ ਵਰ੍ਹਾਏ ਜਾਣ ਲੱਗੇ। ਇਸ ਦੌਰਾਨ ਕਈ ਲੋਕਾਂ ਦੇ ਸਿਰ ਫੱਟ ਗਏ ਅਤੇ ਗੱਡੀਆਂ ਦੀ ਵੀ ਤੋੜ-ਭੰਨ ਹੋਈ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਾਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਦੇ ਮੁੰਡੇ ਦਾ ਵਿਆਹ ਸੀ ਅਤੇ ਉਹ ਬਰਾਤ 'ਚ ਗਏ ਸਨ। ਉੱਥੇ ਡੀ. ਜੇ. 'ਤੇ ਉਨ੍ਹਾਂ ਨੇ ਆਪਣੀ ਮਨਪਸੰਦ ਦਾ ਗਾਣਾ ਚਲਵਾਇਆ ਤਾਂ ਲਾੜੇ ਦੇ ਦੋਸਤਾਂ ਨੇ ਗਾਣਾ ਬਦਲਵਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ, ਦਿਸ਼ਾ-ਨਿਰਦੇਸ਼ ਜਾਰੀ
ਜਦੋਂ ਫਿਰ ਉਨ੍ਹਾਂ ਨੇ ਗਾਣਾ ਲਗਵਾਇਆ ਤਾਂ ਫਿਰ ਲਾੜੇ ਦੇ ਦੋਸਤਾਂ ਨੇ ਗਾਣਾ ਬਦਲਵਾ ਦਿੱਤਾ ਅਤੇ ਆਪਣੀ ਮਰਜ਼ੀ ਦਾ ਗਾਣਾ ਲਗਵਾ ਲਿਆ। ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਲਾੜੇ ਦੇ ਦੋਸਤਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਵਿਆਹ ਵਾਲਾ ਪੰਡਾਲ ਜੰਗ ਦਾ ਮੈਦਾਨ ਬਣ ਗਿਆ ਅਤੇ ਇੱਟਾਂ-ਰੋੜੇ ਚੱਲਣ ਲੱਗ ਪਏ। ਬਰਾਤੀਆਂ ਵਲੋਂ ਜਿੱਥੇ ਇਕ-ਦੂਜੇ ਦੀ ਕੁੱਟਮਾਰ ਕੀਤੀ ਗਈ, ਉੱਥੇ ਹੀ ਵਿਆਹ 'ਚ ਆਈਆਂ ਗੱਡੀਆਂ ਵੀ ਭੰਨ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਸੁਖਨਾ ਝੀਲ 'ਤੇ ਏਅਰ ਸ਼ੋਅ ਦਾ ਅੱਜ ਦੂਜਾ ਤੇ ਆਖ਼ਰੀ ਦਿਨ, ਸੂਰਿਆ ਕਿਰਨ ਟੀਮ ਦਿਖਾਏਗੀ ਜੌਹਰ
ਇਸ ਲੜਾਈ ਦੌਰਾਨ ਚਾਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਵਲੋਂ ਸੂਚਨਾ ਮਿਲਣ 'ਤੇ ਕਾਰਵਾਈ ਕਰਦੇ ਹੋਏ ਅੱਧੀ ਦੇ ਕਰੀਬ ਬਰਾਤ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਪੀ. ਡੀ. ਫਿਰੋਜ਼ਪੁਰ ਮਨਦੀਪ ਸਿੰਘ ਦਾ ਕਹਿਣਾ ਹੈ ਕਿ 13 ਲੋਕਾਂ ਖ਼ਿਲਾਫ਼ ਬਾਏਨੇਮ ਪਰਚਾ ਦਰਜ ਕੀਤਾ ਗਿਆ ਹੈ, ਜਦੋਂ ਕਿ 35 ਦੇ ਕਰੀਬ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਵੱਲੋਂ 1487.41 ਕਰੋੜ ਰੁਪਏ ਦਾ ਬਜਟ ਪਾਸ, ਪਿਛਲੇ ਸਾਲ ਨਾਲੋਂ 100 ਕਰੋੜ ਦਾ ਵਾਧਾ
NEXT STORY