ਲੁਧਿਆਣਾ (ਗੌਤਮ): ਦੁਗਰੀ ਇਲਾਕੇ ਵਿਚ ਸਥਿਤ ਸਬਜ਼ੀ ਮੰਡੀ ਵਿਚ ਸਬਜ਼ੀ ਖਰੀਦਦੇ ਸਮੇਂ ਮੋਲਭਾਵ ਨੂੰ ਲੈ ਕੇ ਗਾਹਕ ਤੇ ਦੁਕਾਨਦਾਰ ਆਪਸ ਵਿਚ ਭਿੱੜ ਗਏ। ਦੁਕਾਨਦਾਰ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਗਾਹਕਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ 2 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਮੁਹੰਮਦ ਖਸ਼ਬੂਦੀਨ ਤੇ ਮਯਾਨੁਦੀਨ ਵਜੋਂ ਹੋਈ ਹੈ। ਥਾਣਾ ਦੁਗਰੀ ਦੀ ਪੁਲਸ ਨੇ ਜ਼ਖ਼ਮੀ ਹੋਏ ਮੁਹੰਮਦ ਖਸ਼ਬੂਦੀਨ ਦੇ ਬਿਆਨਾਂ 'ਤੇ ਦੁਕਾਨਦਾਰ ਸੋਨੂੰ, ਮੋਨੂੰ ਤੇ ਉਸ ਦੇ 2 ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਜ਼ਖ਼ਮੀ ਹੋਏ ਖਸ਼ਬੂਦੀਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਸਬਜ਼ੀ ਖਰੀਦਣ ਗਿਆ ਸੀ। ਇਸ ਦੌਰਾਨ ਦੁਕਾਨਦਾਰ ਸੋਨੂੰ ਤੇ ਮੋਨੂੰ ਦੇ ਨਾਲ ਸਬਜ਼ੀ ਦੇ ਭਾਅ ਨੂੰ ਲੈ ਕੇ ਬਹਿਸ ਹੋ ਗਈ ਤੇ ਵਿਵਾਦ ਵੱਧ ਗਿਆ। ਦੁਕਾਨਦਾਰ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਲੋਕ ਉਨ੍ਹਾਂ ਦੀ ਲੜਾਈ ਛੁਡਵਾਉਣ ਆਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਚੇ ਘਰਾਂ ਵਾਲੇ ਪੰਜਾਬ ਦੇ ਪਰਿਵਾਰਾਂ ਲਈ ਜ਼ਰੂਰੀ ਖ਼ਬਰ, ਜਲਦੀ ਲੈ ਲੈਣ ਇਸ ਸਕੀਮ ਦਾ ਲਾਹਾ
NEXT STORY