ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਇੱਕ ਦੁਕਾਨਦਾਰ ਦੀ ਮਾਰਕੁੱਟ ਕਰਨ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਗੁਰਪ੍ਰੀਤ ਸਿੰਘ, ਸ਼ੈਰੀ, ਜੰਟਾ, ਨੰਨੂ ਅਤੇ 10-12 ਹੋਰ ਅਣਪਛਾਤਿਆਂ 'ਤੇ ਕੇਸ ਦਰਜ ਕੀਤਾ ਹੈ। ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਤਹਮੀਤ ਰਾਜਾ ਪੁੱਤਰ ਮੁਹੰਮਦ ਕਮਸੂਲ ਵਾਸੀ ਸੁਨੀਤਾ ਪੱਤੀ ਦਾਖਾ ਰੈਡੀਮੇਡ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਪਿੰਡ ਜਾਂਗਪੁਰ ਮੇਲੇ 'ਤੇ 9 ਅਕਤੂਬਰ ਨੂੰ ਉਸ ਨੇ ਆਪਣੀ ਦੁਕਾਨ ਲਗਾਈ ਹੋਈ ਸੀ। ਸ਼ਾਮ 7.30 ਵਜੇ ਜਾਂਗਪੁਰ ਦਾ ਗੁਰਪ੍ਰੀਤ ਸਿੰਘ ਉਰਫ ਲੱਲਾ ਆਪਣੀ ਪਤਨੀ ਸਮੇਤ ਉਸ ਦੀ ਦੁਕਾਨ 'ਤੇ ਆਇਆ। ਉਸ ਕੋਲੋਂ ਪੈਕਿੰਗ ਦੇ ਕੱਪੜੇ ਖੁਲਵਾਏ। ਰੇਟ ਪੁੱਛਣ 'ਤੇ ਇਕ ਪੀਸ 150 ਰੁਪਏ ਦਾ ਦੱਸਿਆ । ਉਹ ਕਹਿੰਦਾ ਮੈਂ ਤਾਂ 100 ਹੀ ਦਾ ਹੀ ਲੈਣਾ ਹੈ ਅਤੇ ਗਾਲ ਕੱਢ ਕੇ ਕਹਿੰਦਾ ਕਿ ਲੈ ਕੇ ਵੀ ਜਾਊਂਗਾ ਕਹਿ ਕੇ ਚਲਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
5-7 ਮਿੰਟ ਬਾਅਦ ਉਹ ਕੱਪੜੇ ਪੈਕ ਕਰਨ ਲੱਗਾ ਸੀ ਤਾਂ ਇਕ ਕਾਲੇ ਰੰਗ ਦੀ ਥਾਰ ਆ ਕੇ ਉਸ ਦੇ ਕੋਲ ਰੁਕੀ ਤਾਂ ਉਸ ਵਿਚੋਂ ਸ਼ੈਰੀ ਉਤਰਿਆ ਅਤੇ ਗੁਰਪ੍ਰੀਤ ਸਿੰਘ ਦੇ ਨਾਲ 10-12 ਵਿਅਕਤੀ ਆ ਗਏ ਜਿਨ੍ਹਾਂ ਨੇ ਤਹਮੀਤ ਰਾਜਾ ਤੇ ਉਸ ਦੀ ਮਾਤਾ ਦੀ ਮਾਰਕੁੱਟ ਕੀਤੀ । ਇਸ ਮਾਮਲੇ ਦੀ ਪੜਤਾਲ ਏ.ਐੱਸ.ਆਈ ਇੰਦਰਜੀਤ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਤਹਮੀਤ ਰਾਜਾ ਦੇ ਬਿਆਨਾਂ 'ਤੇ ਗੁਰਪ੍ਰੀਤ ਸਿੰਘ ਉਰਫ ਲੱਲਾ, ਸ਼ੈਰੀ, ਨਨੂੰ, ਜੰਟਾ ਅਤੇ 10-12 ਹੋਰ ਵਿਅਕਤੀਆਂ ਵਿਰੁੱਧ ਜੇਰੇ ਧਾਰਾ 115 (2), 126 (2), 191 (3), 190 ਬੀ.ਐਨ.ਐੱਸ ਅਧੀਨ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਦੀ CM ਮਾਨ ਨੂੰ ਚਿੱਠੀ, ਸ੍ਰੀ ਅਨੰਦਪੁਰ ਸਾਹਿਬ ਨੂੰ ਬਣਾਇਆ ਜਾਵੇ ਵੱਖਰਾ ਜ਼ਿਲ੍ਹਾ
NEXT STORY