ਪਟਿਆਲਾ (ਬਲਜਿੰਦਰ) - ਸ਼ਹਿਰ ਦੇ ਮੋਦੀ ਕਾਲਜ ਦੇ ਬਾਹਰ ਦੁਪਹਿਰ ਦੇ ਸਮੇਂ ਨੌਜਵਾਨਾਂ ਦੇ ਦੋ ਗੁੱਟ ਆਪਸ-ਵਿਚ ਭਿੜ ਪਏ, ਜਿਸ ਵਿਚ ਖੁੱਲ੍ਹ ਕੇ ਤਲਵਾਰਾਂ, ਡਾਂਗਾਂ ਤੇ ਇੱਟਾਂ ਚੱਲੀਆਂ। ਇਸ ਝੜਪ ਵਿਚ ਅੱਧੀ ਦਰਜਨ ਵਿਅਕਤੀ ਜ਼ਖਮੀ ਹੋ ਗਏ। ਇਕ ਵਿਅਕਤੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਕੋਲ ਅਜੇ ਕੋਈ ਸ਼ਿਕਾਇਤ ਨਹੀਂ ਪਹੁੰਚੀ। ਐੱਸ. ਐੱਚ. ਓ. ਸੁਰਿੰਦਰ ਭੱਲਾ ਨੇ ਕਿਹਾ ਕਿ ਜਿਉਂ ਹੀ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੋਦੀ ਕਾਲਜ ਕੋਲ ਦੁਕਾਨਦਾਰਾਂ ਨੇ ਦੱਸਿਆ ਦੁਪਹਿਰ ਸਮੇਂ ਅਚਾਨਕ ਵੱਡੀ ਗਿਣਤੀ 'ਚ ਨੌਜਵਾਨ ਮੋਦੀ ਕਾਲਜ ਦੇ ਬਾਹਰ ਚੌਕ ਕੋਲ ਇਕੱਠੇ ਹੋ ਗਏ, ਜਿਨ੍ਹਾਂ ਦੇ ਹੱਥ 'ਚ ਡਾਂਗਾਂ-ਸੋਟੇ ਤੇ ਹੋਰ ਹਥਿਆਰ ਫੜੇ ਹੋਏ ਸਨ।
ਦੇਖਦੇ ਹੀ ਦੇਖਦੇ ਦੋਵਾਂ ਗੁੱਟਾਂ ਨੇ ਇਕ-ਦੂਜੇ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਅੱਧੀ ਦਰਜਨ ਨੌਜਵਾਨਾਂ ਦੇ ਸੱਟਾਂ ਲੱਗੀਆਂ। ਅੱਧਾ ਕੁ ਘੰਟਾ ਇਹ ਝਗੜਾ ਚੱਲਣ ਤੋਂ ਬਾਅਦ ਸਾਰੇ ਨੌਜਵਾਨ ਉਥੋਂ ਫਰਾਰ ਹੋ ਗਏ। ਦੇਰ ਸ਼ਾਮ ਤੱਕ ਕਿਸੇ ਵੱਲੋਂ ਪੁਲਸ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ।
ਪੁਲਸ ਨੇ ਪੈਰਾ-ਮਿਲਟਰੀ ਫੋਰਸ ਨਾਲ ਕੀਤਾ ਫਲੈਗ ਮਾਰਚ
NEXT STORY