ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਨਿਊ ਅਸ਼ੋਕ ਨਗਰ ’ਚ ਬੀਤੀ ਰਾਤ ਮੁਹੱਲੇ ’ਚ ਹੋ ਰਹੇ ਵਿਆਹ ਸਮਾਰੋਹ ’ਚ 2 ਧਿਰਾਂ ਦੀ ਆਪਸ 'ਚ ਬਹਿਸ ਹੋ ਗਈ। ਇਸ ਤੋਂ ਬਾਅਦ ਮੁਹੱਲੇ ਦੇ ਕੁੱਝ ਨੌਜਵਾਨਾਂ ਨੇ ਦੂਜੀ ਧਿਰ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਲੜਾਈ ’ਚ ਜ਼ਖਮੀ ਨੌਜਵਾਨ ਕੁਲਬੀਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਥਾਣਾ ਸਲੇਮ ਟਾਬਰੀ ’ਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਨੂੰ ਸਾਡੇ ਮੁਹੱਲੇ ’ਚ ਇਕ ਕੁੜੀ ਦਾ ਵਿਆਹ ਸੀ ਅਤੇ ਵਿਆਹ ਦੌਰਾਨ ਉੱਥੇ ਕੁੱਝ ਲੋਕਾਂ ਦੀ ਆਪਸ ’ਚ ਬਹਿਸ ਹੋ ਗਈ। ਜਦੋਂ ਉਹ ਉਨ੍ਹਾਂ ਨੂੰ ਸਮਝਾਉਣ ਉੱਥੇ ਪੁੱਜਾ ਤਾਂ ਮੁਹੱਲੇ ਦੇ ਕੁੱਝ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਠਾਰਨ ਵਾਲੀ 'ਠੰਡ' ਨੂੰ ਲੈ ਕੇ ਅਲਰਟ ਜਾਰੀ, ਅਜੇ ਹੋਰ ਛਿੜੇਗੀ ਕੰਬਣੀ, ਜਾਣੋ ਅਗਲੇ 2 ਦਿਨਾਂ ਦਾ ਹਾਲ
ਉਕਤ ਹਮਲੇ ’ਚ ਮੁਹੱਲੇ ਦੀ ਔਰਤ ਪਰਮਜੀਤ ਕੌਰ ਦੇ ਵੀ ਸੱਟਾਂ ਲੱਗੀਆਂ ਹਨ। ਕੁਲਬੀਰ ਸਿੰਘ ਨੇ ਦੱਸਿਆ ਕਿ ਉਕਤ ਹਮਲਾ ਕਰਨ ਵਾਲੇ ਕਰੀਬ 20-25 ਨੌਜਵਾਨਾਂ ਨੇ ਮੁਹੱਲੇ ’ਚ ਖੜ੍ਹੀਆਂ ਕਾਰਾਂ ’ਤੇ ਵੀ ਪੱਥਰ ਵਰ੍ਹਾਏ, ਜਿਸ ਕਾਰਨ ਕਈ ਲੋਕਾਂ ਦੀਆਂ ਕਾਰਾਂ ਨੂੰ ਵੀ ਨੁਕਸਾਨ ਪੁੱਜਾ।
ਉਸ ਨੇ ਦੱਸਿਆ ਕਿ ਜਦੋਂ ਨੌਜਵਾਨ ਇੱਟਾਂ-ਪੱਥਰ ਮਾਰ ਰਹੇ ਸਨ ਤਾਂ ਮੁਹੱਲੇ ’ਚ ਦਹਿਸ਼ਤ ਫੈਲ ਗਈ। ਲੋਕ ਡਰ ਦੇ ਮਾਰੇ ਘਰਾਂ ਅੰਦਰ ਵੜ ਗਏ ਪਰ ਉਕਤ ਲੋਕਾਂ ਨੇ ਕਿਸੇ ਵੀ ਵਿਅਕਤੀ ਦੀ ਗੱਲ ਨਹੀਂ ਮੰਨੀ ਅਤੇ ਨਸ਼ੇ ਦੀ ਹਾਲਤ ’ਚ ਲੋਕਾਂ ’ਤੇ ਹਮਲਾ ਕਰਦੇ ਰਹੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ
ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਦੋਂ ਇਸ ਸਬੰਧੀ ਥਾਣਾ ਮੁਖੀ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਕ ਧਿਰ ਦੇ ਕੁਲਬੀਰ ਸਿੰਘ ਅਤੇ ਪਰਮਜੀਤ ਕੌਰ ਦੀ ਸ਼ਿਕਾਇਤ ਆਈ ਹੈ। ਹਾਲ ਦੀ ਘੜੀ ਪੁਲਸ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਰਾਬ ਫੈਕਟਰੀ ਮਾਮਲਾ : ਹੋਰ ਭਖਿਆ ਵਿਵਾਦ, ਮੋਰਚੇ ਦੇ ਸਮਰਥਨ 'ਚ ਆਈਆਂ ਮਜ਼ਦੂਰ ਜਥੇਬੰਦੀਆਂ
NEXT STORY