ਬਟਾਲਾ, (ਬੇਰੀ)- ਆਲੂਆਂ ਨਾਲ ਭਰੇ ਟਰੱਕ ਦੇ ਮੇਨ ਰੋਡ ਬਾਈਪਾਸ ’ਤੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ®ਏ. ਐੱਸ. ਆਈ. ਕੈਲਾਸ਼ ਚੰਦਰ ਨੇ ਦੱਸਿਆ ਕਿ ਸ਼ਾਮ ਸਮੇਂ ਇਕ ਆਲੂਆਂ ਨਾਲ ਭਰਿਆ ਟਰੱਕ ਨੰ. ਪੀ.ਬੀ.-65ਏ.ਏ-5627, ਜਿਸਨੂੰ ਕਰਨਜੀਤ ਸਿੰਘ ਪੁੱਤਰ ਬੁਆ ਦਾਸ ਵਾਸੀ ਬਟਾਲਾ ਚਲਾ ਰਿਹਾ ਸੀ, ਜਲੰਧਰ ਤੋਂ ਲੈ ਕੇ ਬਟਾਲਾ ਆ ਰਿਹਾ ਸੀ ਜਦੋਂ ਬਟਾਲਾ ਸਥਿਤ ਜਲੰਧਰ-ਅੰਮ੍ਰਿਤਸਰ ਬਾਈਪਾਸ ਤੋਂ ਲੰਘ ਰਿਹਾ ਸੀ ਤਾਂ ਬਾਈਪਾਸ ’ਤੇ ਬਣੇ ਪੁਲ ’ਤੇ ਅਚਾਨਕ ਟਰੱਕ ਦਾ ਸੰਤੁਲਣ ਵਿਗਡ਼ ਗਿਆ ਅਤੇ ਪਲਟ ਗਿਆ ਅਤੇ ਆਲੂ ਮੇਨ ਬਾਈਪਾਸ ਰੋਡ ’ਤੇ ਖਿਲਰਣ ਨਾਲ ਆਵਾਜਾਈ ਕਰੀਬ ਇਕ ਘੰਟੇ ਤੱਕ ਰੁਕ ਗਈ।
ਭਾਕਿਯੂ ਨੇ ਰਾਧੇ ਮੋਹਨ ਦਾ ਪੁਤਲਾ ਫੂਕਿਆ
NEXT STORY