ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਆਖਿਆ ਕਿ ਉਹ ਅੰਕੜਿਆਂ ਨੂੰ ਮੋੜ-ਮਰੋੜ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਾਲ ਹੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੰਜ ਮਹੀਨਿਆਂ ’ਚ ਹੋਏ ਖਰਚ ਦਾ ਵੇਰਵਾ ਜਾਰੀ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਨੇ ਚਾਰ ਹੋਰ ਮੰਤਰੀਆਂ ਨਾਲ ਰਲ ਕੇ ਆਪਣੇ ਸਿਆਸੀ ਮੰਤਵਾਂ ਵਾਸਤੇ ਅਰਥਸ਼ਾਸਤਰ ਦੇ ਕਾਨੂੰਨਾਂ ਵਿਚ ਤਬਦੀਲੀ ਕਰ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੰਜ ਮਹੀਨਿਆਂ ’ਚ ਪੰਜਾਬ ਨੇ 12339 ਕਰੋੜ ਰੁਪਏ ਦਾ ਕਰਜ਼ਾ ਮੋੜਿਆ ਹੈ, ਜਦਕਿ ਸੱਚਾਈ ਇਹ ਹੈ ਕਿ ਪੰਜਾਬ ਨੇ ਸਾਲ ’ਚ 36068 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਸੀ, ਜਿਸ ’ਚੋਂ ਪੰਜ ਮਹੀਨਿਆਂ ਵਿਚ 15025 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਸੀ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਸੂਬਾ ਸਰਕਾਰ ਬਣਦਾ ਕਰਜ਼ਾ ਮੋੜਨ ’ਚ ਨਾਕਾਮ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਸ਼ਾਸਨ ਤਹਿਤ ‘ਨਵੇਂ ਭਾਰਤ’ ਦਾ ਅਸਲੀ ਚਿਹਰਾ ਹੈ ਬਿਲਕਿਸ ਮਾਮਲੇ ’ਚ ਦੋਸ਼ੀਆਂ ਦੀ ਰਿਹਾਈ : ਵਿਰੋਧੀ ਧਿਰ
ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਹੈ ਬਲਕਿ ਜਿਥੇ ਆਮ ਆਦਮੀ ਪਾਰਟੀ ਪੰਜ ਮਹੀਨਿਆਂ ਦਾ ਕਰਜ਼ਾ ਮੋੜਨ ’ਚ ਨਾਕਾਮ ਰਹੀ ਹੈ, ਉਥੇ ਹੀ ਇਸ ਨੇ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੋਰ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਪੁਰਾਣਾ ਕਰਜ਼ਾ ਮੋੜਨ ਵਾਸਤੇ ਨਵਾਂ ਕਰਜ਼ਾ ਲਿਆ ਹੈ ਕਿਉਂਕਿ ਇਸ ਕੋਲ ਪੂੰਜੀਗਤ ਖਰਚੇ ਦੇ ਮਾਮਲੇ ’ਚ ਵਿਖਾਉਣ ਲਈ ਕੁਝ ਨਹੀਂ ਹੈ। ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ‘ਆਪ’ ਸਰਕਾਰ ਦੀ ਪੰਜ ਮਹੀਨਿਆਂ ’ਚ ਜੀ. ਐੱਸ. ਟੀ. ਆਮਦਨ ਵਿਚ 24 ਫੀਸਦੀ ਦਾ ਵਾਧਾ ਹੋਇਆ ਹੈ ਤੇ ਆਬਕਾਰੀ ਪ੍ਰਾਪਤੀਆਂ ’ਚ 43 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਕਿੱਥੇ ਗਿਆ, ਇਹ ਹੈਰਾਨੀ ਵਾਲੀ ਗੱਲ ਹੈ ਕਿਉਂਕਿ ‘ਆਪ’ ਸਰਕਾਰ 15025 ਕਰੋੜ ਰੁਪਏ ਮੋੜਨ ਵਿਚ ਨਾਕਾਮ ਰਹੀ ਹੈ ਤੇ ਇਸ ਨੇ ਪੰਜ ਮਹੀਨਿਆਂ ਵਿਚ ਹੀ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਲਿਆ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਥਾਂ ਵਿੱਤ ਮੰਤਰੀ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਆਖਿਆ ਕਿ ਉਹ ਖਰਚੇ ਪੈਸੇ ਦਾ ਪੂਰਾ ਹਿਸਾਬ ਦੇਣ ਅਤੇ ਨਾਲ ਹੀ ਸੇਵਾ ਕੇਂਦਰਾਂ ਵਰਗੀਆਂ ਪੁਰਾਣੀਆਂ ਸਕੀਮਾਂ ਨੂੰ ਨਵੇਂ ਰੂਪ ਵਿਚ ਚਲਾਉਣ ਦੇ ਖਰਚੇ ਦਾ ਵੇਰਵਾ ਸਾਂਝਾ ਕਰਨ ਅਤੇ ਦੇਸ਼ ਭਰ ਵਿਚ ਇਸ਼ਤਿਹਾਰਾਂ ’ਤੇ ਕਿੰਨੇ ਕਰੋੜ ਖਰਚੇ ਹਨ, ਉਸ ਦੀ ਜਾਣਕਾਰੀ ਸਾਂਝੀ ਕਰਨ।
ਇਹ ਖ਼ਬਰ ਵੀ ਪੜ੍ਹੋ : ਸਕੂਲੀ ਬੱਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ ਕਰੀਬ 34 ਬੱਚੇ
ਪੰਜਾਬ 'ਚ ਵਾਪਸ ਪਰਤ ਰਿਹਾ ਕੋਰੋਨਾ!, 2 ਦਿਨਾਂ 'ਚ 13 ਮਰੀਜ਼ਾਂ ਦੀ ਹੋਈ ਮੌਤ
NEXT STORY