ਫਿਰੋਜ਼ਪੁਰ(ਕੁਮਾਰ)— ਪਿੰਡ ਕਾਮਲ ਵਾਲਾ, ਠਠੇਰ ਕਲਾਂ ਅਤੇ ਪਿੰਡ ਹਬੀਬ ਵਾਲਾ ਵਿਚ ਹੋਏ ਵੱਖ-ਵੱਖ ਲੜਾਈ-ਝਗੜਿਆਂ, ਕੁੱਟਮਾਰ ਅਤੇ ਔਰਤ ਦੇ ਕਥਿਤ ਰੂਪ ਵਿਚ ਕੱਪੜੇ ਪਾੜਨ ਆਦਿ ਮਾਮਲਿਆਂ ਵਿਚ ਥਾਣਾ ਸਦਰ, ਘੱਲ ਖੁਰਦ ਅਤੇ ਥਾਣਾ ਮਮਦੋਟ ਦੀ ਪੁਲਸ ਨੇ ਮੁਕੱਦਮੇ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਲਖਵੀਰ ਸਿੰਘ ਨੇ ਸ਼ਿਕਾਇਤਕਰਤਾ ਚਰਨਜੀਤ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਕੁੱਟਮਾਰ ਕਰਨ ਅਤੇ ਕੱਪੜੇ ਪਾੜ ਕੇ ਕਥਿਤ ਰੂਪ ਵਿਚ ਬੇਇੱਜਤ ਕਰਨ ਦੇ ਦਸ਼ ਵਿਚ ਪਜਨ ਸਿੰਘ ਅਤ ਬੂਟਾ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਦੂਜੇ ਪਾਸੇ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਮੇਸ਼ ਸਿੰਘ ਦੇ ਆਧਾਰ 'ਤੇ ਬਿਆਨਾਂ 'ਤੇ ਕਥਿਤ ਰੂਪ ਵਿਚ ਕੁੱਟਮਾਰ ਕਰਕੇ ਜ਼ਖਮੀ ਕਰਨ ਅਤੇ ਜਾਤੀ ਦੇ ਖਿਲਾਫ ਅਪਸ਼ਬਦ ਬੋਲਣ ਦੇ ਦੋਸ਼ ਵਿਚ ਪ੍ਰਿਤਪਾਲ ਸਿੰਘ, ਸ਼ੰਭੂ, ਗੁੱਗੂ ਅਤੇ ਗੁਰਚਰਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਅਮਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰੇਮ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨਾਂ 'ਤੇ ਥਾਣਾ ਮਮਦੋਟ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿਚ ਬਲਵਿੰਦਰ ਸਿੰਘ, ਰੇਸ਼ਮਾ, ਬਬਲੀ ਅਤੇ ਵੀਨਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਜੇ ਤੁਹਾਡੇ ਘਰ ਵੀ ਆਗਾਮੀ ਦਿਨਾਂ 'ਚ ਹੈ ਵਿਆਹ-ਸ਼ਾਦੀ ਤਾਂ ਜ਼ਰੂਰ ਪੜ੍ਹੋ ਇਹ ਖਬਰ, ਕਿਤੇ ਭਰਨਾ ਨਾ ਪੈ ਜਾਵੇ ਵੱਡਾ ਹਰਜ਼ਾਨਾ
NEXT STORY