ਗੋਂਡਾ (ਯੂ.ਪੀ.) : ਗੋਂਡਾ ਜ਼ਿਲ੍ਹੇ ਦੀ ਪੁਲਸ ਨੇ ਇਕ ਹਫ਼ਤੇ 'ਚ ਤਿੰਨ ਤਲਾਕ ਦੇ ਦੋ ਵੱਖ-ਵੱਖ ਮਾਮਲਿਆਂ 'ਚ 16 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੁਲਸ ਸੁਪਰਡੈਂਟ (ਐੱਸਪੀ) ਵਿਨੀਤ ਜੈਸਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਿਨਾ ਬਾਨੋ (22) ਨੇ ਆਪਣੇ ਪਤੀ ਲਾਸ ਮੁਹੰਮਦ ਅਤੇ ਮੌਜ਼ਾ ਖਾਨਪੁਰ (ਰੁਸਤਮ ਨਗਰ) ਦੇ ਅੱਠ ਹੋਰ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਕਟੜਾ ਬਾਜ਼ਾਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਸਸਕਾਰ 'ਚ ਗਏ ਪੰਚਾਇਤ ਮੁਖੀ ਦਾ ਗੋਲੀਆਂ ਮਾਰ ਕੇ ਕਤਲ
ਅਧਿਕਾਰੀ ਅਨੁਸਾਰ ਬਾਨੋ ਦਾ ਦੋਸ਼ ਹੈ ਕਿ ਲਾਸ ਮੁਹੰਮਦ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੇ ਨਾਲ-ਨਾਲ ਦਾਜ ਦੀ ਮੰਗ ਵੀ ਕੀਤੀ ਹੈ। ਉਸਨੇ ਦੋਸ਼ ਲਗਾਇਆ ਕਿ ਉਸਨੇ ਆਪਸੀ ਸਹਿਮਤੀ ਨਾਲ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸਦੇ ਪਤੀ ਨੇ ਅਕਤੂਬਰ 2023 ਵਿੱਚ ਉਸਨੂੰ ਤਿੰਨ ਤਲਾਕ ਦੇ ਦਿੱਤਾ। ਤੀਹਰੇ ਤਲਾਕ ਦਾ ਦੂਜਾ ਮਾਮਲਾ ਕੋਤਵਾਲੀ ਨਗਰ ਥਾਣੇ ਦਾ ਹੈ, ਜਿੱਥੇ ਮਾਨੀਪੁਰ ਦੀ ਰਹਿਣ ਵਾਲੀ ਸੋਬੀ (24) ਨੇ ਆਪਣੇ ਪਤੀ ਸਮੇਤ ਸੱਤ ਲੋਕਾਂ ਖ਼ਿਲਾਫ਼ ਤਿੰਨ ਤਲਾਕ ਦਾ ਕੇਸ ਦਰਜ ਕਰਵਾਇਆ ਹੈ।
ਸੋਬੀ ਦਾ ਦੋਸ਼ ਹੈ ਕਿ ਉਸ ਦਾ ਪਤੀ ਦਿਲਨਵਾਜ਼ ਅਤੇ ਉਸ ਦੇ ਸਹੁਰੇ ਵਾਲੇ ਛੇ ਹੋਰ ਲੋਕ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। ਉਸ ਦਾ ਦੋਸ਼ ਹੈ ਕਿ 27 ਅਗਸਤ 2024 ਨੂੰ ਦਿਲਨਵਾਜ਼ ਨੇ ਉਸ ਨੂੰ ਤਿੰਨ ਤਲਾਕ ਦਿੱਤਾ ਸੀ। ਐਸਪੀ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਸਬੂਤ ਇਕੱਠੇ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ : ਸਸਕਾਰ 'ਚ ਗਏ ਪੰਚਾਇਤ ਮੁਖੀ ਦਾ ਗੋਲੀਆਂ ਮਾਰ ਕੇ ਕਤਲ
NEXT STORY