ਚੰਡੀਗੜ੍ਹ (ਸੰਦੀਪ) : ਮਹਿਲਾ ਪੁਲਸ ਕਰਮੀਆਂ 'ਤੇ ਭੱਦੇ ਕੁਮੈਂਟ ਕਰਕੇ ਅਸ਼ਲੀਲ ਇਸ਼ਾਰੇ ਕਰਨ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਸਾਰੇ 7 ਮੁਲਜ਼ਮਾਂ ਦੇ ਖਿਲਾਫ ਦੋਸ਼ ਤੈਅ ਕਰਦਿਆਂ ਪੀੜਤ ਮਹਿਲਾ ਕਾਂਸਟੇਬਲਾਂ ਨੂੰ ਬਿਆਨ ਦਰਜ ਕਰਵਾਉਣ ਲਈ 15 ਨਵੰਬਰ ਨੂੰ ਬੁਲਾਇਆ ਹੈ। ਕੈਦੀਆਂ ਖਿਲਾਫ ਸਬ-ਇੰਸਪੈਕਟਰ ਰਘਵੀਰ ਸਿੰਘ ਵਲੋਂ ਅਦਾਲਤ ਵਿਚ ਸ਼ਿਕਾਇਤ ਫਾਈਲ ਕੀਤੀ ਗਈ ਸੀ। ਸ਼ਿਕਾਇਤ ਤਹਿਤ ਪਿਛਲੇ ਮਹੀਨੇ 20 ਤਰੀਕ ਨੂੰ 3 ਮਹਿਲਾ ਪੁਲਸ ਕਰਮੀ ਅਦਾਲਤ ਵਿਚ ਲਿਆਂਦੀਆਂ ਗਈਆਂ ਮਹਿਲਾ ਕੈਦੀਆਂ ਨੂੰ ਲਿਜਾ ਰਹੀਆਂ ਸਨ। ਇਸ ਦੌਰਾਨ ਪੁਰਸ਼ ਕੈਦੀਆਂ ਦੀ ਗੱਡੀ ਵਿਚ ਬੈਠੇ 7 ਕੈਦੀਆਂ ਨੇ ਮਹਿਲਾ ਪੁਲਸ ਕਰਮੀਆਂ 'ਤੇ ਭੱਦੇ ਕੁਮੈਂਟ ਕੀਤੇ ਤੇ ਅਸ਼ਲੀਲ ਇਸ਼ਾਰੇ ਕੀਤੇ, ਜਿਸ 'ਤੇ ਮਹਿਲਾ ਪੁਲਸ ਕਰਮੀਆਂ ਨੇ ਉਥੇ ਤਾਇਨਾਤ ਸਬ-ਇੰਸਪੈਕਟਰ ਰਘਵੀਰ ਸਿੰਘ ਨੂੰ ਦੱਸਿਆ, ਜਿਸ ਦੇ ਤਹਿਤ ਸਬ-ਇੰਸਪੈਕਟਰ ਨੇ ਅਦਾਲਤ ਦੇ ਸਾਰੇ ਮੁਲਜ਼ਮ ਕੈਦੀਆਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਅਦਾਲਤ ਨੇ ਇਸ ਆਧਾਰ 'ਤੇ ਰੋਹਿਤ, ਆਸ਼ੂ, ਵਿਕਾਸ, ਮੁਹੰਮਦ ਇਰਫਾਨ, ਤੇਜ ਪ੍ਰਤਾਪ, ਆਕਾਸ਼ ਤੇ ਸਾਹਿਲ ਦੇ ਖਿਲਾਫ ਦੋਸ਼ ਤੈਅ ਕੀਤੇ ਹਨ।
ਪੰਜਾਬ ਸਰਕਾਰ ਵਧਾਏ ਗੰਨੇ ਦੇ ਰੇਟ, ਨਹੀਂ ਤਾਂ ਕਿਸਾਨ ਕੱਲ੍ਹ ਤੋਂ ਬੈਠਣਗੇ ਧਰਨੇ 'ਤੇ
NEXT STORY