ਜਲੰਧਰ(ਸੋਨੂੰ)— ਪੰਜਾਬ 'ਚ ਗੰਨੇ ਦੇ ਉਤਪਾਦਕਾਂ ਨੂੰ ਪਿਛਲੇ 5 ਸਾਲਾਂ ਤੋਂ ਟਿਕੀਆਂ ਹੋਈਆਂ ਸਰਕਾਰੀ ਕੀਮਤਾਂ 'ਤੇ ਹੀ ਗੰਨੇ ਦੀ ਫਸਲ ਵੇਚਣੀ ਪੈ ਰਹੀ ਹੈ। ਆਪਣੇ ਨਾਲ ਹੋ ਰਹੇ ਇਸ ਆਰਥਿਕ ਭੇਦਭਾਵ ਖਿਲਾਫ ਕਿਸਾਨਾਂ ਵੱਲੋਂ 15 ਨਵੰਬਰ ਨੂੰ ਫਗਵਾੜਾ ਦੇ ਚਹੇੜੂ 'ਚ ਸੂਬਾ ਪੱਧਰੀ ਧਰਨਾ ਰੱਖਿਆ ਗਿਆ ਹੈ। ਇਸੇ ਮਾਮਲੇ ਨੂੰ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਪ੍ਰਸ਼ਾਸਨ ਅਤੇ ਕਿਸਾਨਾਂ 'ਚ ਬੈਠਕ ਕੀਤੀ ਗਈ।

ਇਸ ਦੌਰਾਨ ਸ਼ੂਗਰ ਮਿੱਲਸ ਦੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੰਨੇ ਦੀ ਕੀਮਤ 350 ਰੁਪਏ ਕਰੇ। ਜੇਕਰ ਸਰਕਾਰ ਇਸ ਮੰਗ ਨੂੰ ਪੂਰੀ ਨਹੀਂ ਕਰੇਗੀ ਤਾਂ ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਡੀ. ਸੀ., ਐੱਸ. ਪੀ.ਬਲਕਾਰ ਸਿੰਘ, ਐੱਸ. ਐੱਸ. ਪੀ. ਭੁੱਲਰ ਜਲੰਧਰ ਦਿਹਾਤੀ, ਐੱਸ. ਪੀ. ਪੰਡਾਲ ਫਗਵਾੜਾ, ਡੀ. ਸੀ. ਕਪੂਰਥਲਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਪ੍ਰੀ-ਨਰਸਰੀ ਕਲਾਸਾਂ ਦੇ ਵਿਰੋਧ 'ਚ ਆਂਗਨਵਾੜੀ ਵਰਕਰਾਂ ਨੇ ਕਾਲੇ ਝੰਡੇ ਲੈ ਕੇ ਬਲਾਕ ਸਿੱਖਿਆ ਅਫਸਰ ਦੇ ਦਫਤਰ ਅੱਗੇ ਦਿੱਤਾ ਧਰਨਾ
NEXT STORY