ਭਵਾਨੀਗੜ੍ਹ (ਵਿਕਾਸ ਮਿੱਤਲ) : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਪੁਲਸ ਨੇ ਇੱਕ ਘਰ 'ਚ ਛਾਪੇਮਾਰੀ ਕਰਦਿਆਂ ਨਸ਼ੇ ਵਾਲੀਆਂ 920 ਗੋਲੀਆਂ ਬਰਾਮਦ ਕਰਕੇ ਪਤੀ-ਪਤਨੀ ਸਮੇਤ 4 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਸ਼ਹਿਰ ਦੇ ਕਾਕੜਾ ਰੋਡ 'ਤੇ ਮੌਜੂਦ ਸਨ ਤਾਂ ਇਸ ਦੌਰਾਨ ਗੁਪਤ ਸੂਚਨਾ ਹਾਸਲ ਹੋਈ ਕਿ ਚਮਕੌਰ ਸਿੰਘ ਵਾਸੀ ਕਾਕੂਵਾਲ ਤੇ ਪਾਲ ਸਿੰਘ ਵਾਸੀ ਖਨਾਲ ਕਥਿਤ ਰੂਪ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ।
ਉਹ ਅੱਜ ਭਵਾਨੀਗੜ੍ਹ ਵਾਸੀ ਸੋਨੀ ਤੇ ਉਸਦੀ ਪਤਨੀ ਮੰਜੂ ਕੋਲੋਂ ਕਥਿਤ ਤੌਰ 'ਤੇ ਗੋਲੀਆਂ ਖਰੀਦਣ ਲਈ ਆਏ ਹਨ। ਜੇਕਰ ਉਕਤ ਸੋਨੀ ਦੇ ਘਰ ਛਾਪੇਮਾਰੀ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਤਹਿਤ ਛਾਪੇਮਾਰੀ ਦੌਰਾਨ ਨਸ਼ੇ ਵਾਲੀਆਂ 920 ਗੋਲੀਆਂ (92 ਪੱਤੇ) ਬਰਾਮਦ ਕਰਕੇ ਚਮਕੌਰ ਸਿੰਘ ਤੇ ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਦੋਂ ਕਿ ਸੋਨੀ ਤੇ ਉਸਦੀ ਪਤਨੀ ਮੰਜੂ ਦੀ ਗ੍ਰਿਫ਼ਤਾਰੀ ਬਾਕੀ ਹੈ।
ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਨੇ ਨੌਜਵਾਨ ਨੂੰ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ
NEXT STORY