ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਦਿਮਾਗੀ ਪਰੇਸ਼ਾਨੀ ਕਾਰਨ ਵਿਅਕਤੀ ਦੀ ਮੌਤ ਹੋਣ ’ਤੇ 29 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਪਰਮਜੀਤ ਸਿੰਘ ਵਾਸੀ ਪਿੰਡ ਖਿਓਵਾਲਾ ਬੋਦਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪ੍ਰਕਾਸ਼ ਰਾਣੀ ਨਾਲ ਵਕਫ਼ ਬੋਰਡ ਦੀ ਜਮੀਨ 22 ਕਨਾਲ 18 ਮਰਲੇ ਜ਼ਮੀਨ ਪਟੇ ਪਰ ਲੈਣ ਸਬੰਧੀ ਮਿਤੀ 26 ਮਈ ਨੂੰ ਮਾਮੂਲੀ ਝਗੜਾ ਹੋਇਆ ਸੀ।
ਇਸ ਸਬੰਧੀ ਪ੍ਰਕਾਸ਼ ਰਾਣੀ ਵਗੈਰਾ ਦੇ ਬਿਆਨ ’ਤੇ ਮੁੱਕਦਮਾ ਨੰਬਰ 75 ਮਿਤੀ 5 ਜੁਲਾਈ ਨੂੰ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਅਰਨੀਵਾਲਾ ’ਚ ਉਸ ਦੇ ਪਰਿਵਾਰ ’ਤੇ ਮਾਮਲਾ ਦਰਜ ਕੀਤਾ ਸੀ। ਇਸ ਕਰਕੇ ਉਸਦਾ ਭਰਾ ਬਲਜੀਤ ਸਿੰਘ ਦਿਮਾਗੀ ਪਰੇਸ਼ਾਨ ਰਹਿੰਦਾ ਸੀ ਅਤੇ ਸਦਮੇ ਕਾਰਨ 10 ਸਤੰਬਰ ਨੂੰ ਉਸਦੀ ਮੌਤ ਹੋ ਗਈ। ਅਰਨੀਵਾਲਾ ਪੁਲਸ ਨੇ ਇਸ ਸਬੰਧੀ ਸ਼ੀਲਾ ਰਾਣੀ, ਰੇਸਮਾ ਬਾਈ, ਪ੍ਰਕਾਸ਼ ਰਾਣੀ, ਮਹਿੰਦਰ ਸਿੰਘ, ਦੇਵ ਰਾਜ ਵਾਸੀ ਚੱਕ ਵਣ ਵਾਲਾ, ਸ਼ੀਲਾ ਰਾਣੀ, ਰੇਸ਼ਮਾ ਰਾਣੀ, ਸ਼ਿਮਲਾ ਰਾਣੀ, ਲਕਸ਼ਮੀ ਰਾਣੀ, ਸੁਮਿਤਰਾ ਰਾਣੀ ਵਾਸੀਆਨ ਅਰਨੀਵਾਲਾ, ਭਜਨ ਕੌਰ, ਹਰਜੀਤ ਕੌਰ, ਨੀਲਮ ਰਾਣੀ, ਸ਼ੋਮਾ ਰਾਣੀ ਅਤੇ 15/16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਚੰਡੀਗੜ੍ਹ ਗ੍ਰਨੇਡ ਹਮਲੇ ਵਿਚ ਵੱਡਾ ਖ਼ੁਲਾਸਾ, ਮੁੱਖ ਮੁਲਜ਼ਮ ਗ੍ਰਿਫ਼ਤਾਰ
NEXT STORY