ਫਾਜ਼ਿਲਕਾ (ਜ.ਬ.) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਮਾਹੂਆਣਾ ’ਚ ਹੋਏ ਨੌਜਵਾਨ ਦੇ ਕਤਲ ਮਾਮਲੇ ’ਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੀ ਮਾਂ ਮਨਜੀਤ ਕੌਰ ਵਾਸੀ ਪਿੰਡ ਮਾਹੂਆਣਾ ਬੋਦਲਾਂ ਨੇ ਦੱਸਿਆ ਕਿ ਉਸਦਾ ਪੁੱਤਰ ਮਨਦੀਪ ਸਿੰਘ 25 ਸਾਲ ਲਾਡਾ ਸਿੰਘ ਨਾਲ ਕਿਸੇ ਕੁੜੀ ਦੇ ਮਾਮਲੇ ’ਚ ਉਸ ਦੀ ਭਾਲ ਲਈ ਪੰਚਾਇਤ ਨਾਲ ਚੰਡੀਗੜ੍ਹ ਗਿਆ ਸੀ। ਉਸਦੀ 1 ਜੁਲਾਈ ਨੂੰ ਸ਼ਾਮ ਨੂੰ ਗੱਲ ਹੋਈ ਸੀ।
ਜਿਸ ਨੇ ਦੱਸਿਆ ਕਿ ਉਹ ਬਠਿੰਡੇ ਆ ਗਏ ਹਨ। ਜਦੋਂ ਉਹ ਉਸ ਦੀ ਭਾਲ ਕਰਦੀ ਪਿੰਡ ਮਾਹੂਆਣਾ ਤੋਂ ਅਰਨੀਵਾਲਾ ਤੋਂ ਆਉਂਦੇ ਰਸਤੇ ’ਤੇ ਪੱਕੇ ਖਾਲ ਦੇ ਨਾਲ ਗਈ ਤਾਂ ਉੱਥੇ ਮਨਦੀਪ ਸਿੰਘ ਦੀ ਲਾਸ਼ ਮਿਲੀ, ਉਸ ਨੇ ਦੱਸਿਆ ਕਿ ਲਾਡਾ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾਂ ਅਤੇ ਜਰਨੈਲ ਸਿੰਘ ਅਤੇ ਬੂਟਾ ਸਿੰਘ ਵਾਸੀ ਪਿੰਡ ਅਲਿਆਣਾ ਨੇ ਹਮਮਸ਼ਰਾ ਹੋ ਕੇ ਮਨਦੀਪ ਸਿੰਘ ਨੂੰ ਜਬਰਦਸਤੀ ਨਸ਼ਾ ਦੇ ਕੇ ਉਸਦੇ ਸੱਟਾਂ ਮਾਰੀਆਂ ਜਿਸ ’ਤੇ ਪੁਲਸ ਨੇ ਉਕਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਫਿਰੋਜ਼ਪੁਰ : ਡਰੋਨ ਰਾਹੀਂ ਆਈ ਹਥਿਆਰਾਂ ਦੀ ਖੇਪ ਬਰਾਮਦ, AK 47 ਵੀ ਮਿਲੀ
NEXT STORY