ਬਠਿੰਡਾ (ਸੁਖਵਿੰਦਰ) : ਸਾਈਬਰ ਕ੍ਰਾਈਮ ਸੈੱਲ ਨੇ ਕੁੱਝ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੇ ਬਠਿੰਡਾ ਦੀ ਇੱਕ ਔਰਤ ਦੇ ਨਾਂ 'ਤੇ ਜਾਅਲੀ ਬੈਂਕ ਖ਼ਾਤਾ ਖੋਲ੍ਹਿਆ ਸੀ ਅਤੇ ਉਸ ਵਿਚ ਲੈਣ-ਦੇਣ ਕੀਤਾ ਸੀ। ਬਠਿੰਡਾ ਦੀ ਰਹਿਣ ਵਾਲੀ ਔਰਤ ਰਜਨੀ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਈ. ਡੀ. ਐੱਫ. ਸੀ. ਬੈਂਕ ਤੋਂ ਕਰਜ਼ਾ ਲੈ ਕੇ ਐਕਟਿਵਾ ਖ਼ਰੀਦੀ ਸੀ। ਬਾਅਦ ਵਿਚ ਉਸ ਨੂੰ ਕੁੱਝ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਉਸ ਦੇ ਖ਼ਾਤੇ ਵਿਚ ਪੈਸੇ ਆ ਰਹੇ ਹਨ ਅਤੇ ਜਾ ਰਹੇ ਹਨ, ਜਦੋਂ ਕਿ ਉਕਤ ਬੈਂਕ ਵਿਚ ਉਸ ਦਾ ਕੋਈ ਖ਼ਾਤਾ ਨਹੀਂ ਹੈ।
ਜਦੋਂ ਉਸ ਨੇ ਬੈਂਕ 'ਚ ਜਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਂ 'ਤੇ ਬੈਂਕ ਵਿਚ ਇੱਕ ਜਾਅਲੀ ਖਾਤਾ ਚੱਲ ਰਿਹਾ ਹੈ ਅਤੇ ਕੁੱਝ ਅਣਪਛਾਤੇ ਲੋਕ ਉਸ ਖ਼ਾਤੇ ਤੋਂ ਪੈਸੇ ਦਾ ਲੈਣ-ਦੇਣ ਕਰ ਰਹੇ ਹਨ। ਉਸ ਨੂੰ ਇਸ ਖ਼ਾਤੇ ਜਾਂ ਲੈਣ-ਦੇਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਾਈਬਰ ਕ੍ਰਾਈਮ ਸੈੱਲ ਨੇ ਇਸ ਸਬੰਧ ਵਿਚ ਕੁੱਝ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਾਵਧਾਨ! ਖੇਡੀ Online Game ਤਾਂ ਮਿਲੇਗੀ ਸਜਾ, ਕੈਬਨਿਟ ਨੇ ਪਾਸ ਕੀਤਾ ਨਵਾਂ ਬਿੱਲ
NEXT STORY