ਫਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ ਸਕਾਰਪੀਓ ਗੱਡੀ ਦੇ ਥੱਲੇ ਕੁਚਲ ਕੇ ਮਾਰਨ ਵਾਲੇ ਅਣਪਛਾਤੇ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਭਗਵਾਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਸੈਦੋ ਕੇ ਹਿਠਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਦਿਆਲ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਸੈਦੋ ਕੇ ਹਿਠਾੜ ਘਰੋਂ ਦਾਣਾ ਮੰਡੀ ’ਚ ਮਿਹਨਤ-ਮਜ਼ਦੂਰੀ ਲਈ ਆਇਆ ਸੀ।
5ਨਵੰਬਰ ਰਾਤ ਸਮੇਂ ਦਾਣਾ ਮੰਡੀ ’ਚ ਸੜਕ ਦੇ ਕਿਨਾਰੇ ’ਤੇ ਬੈਠਾ ਸੀ ਤਾਂ ਇਕ ਅਣਪਛਾਤੇ ਸਕਾਰਪੀਓ ਡਰਾਈਵਰ ਨੇ ਗੱਡੀ ਪਿੱਛੇ ਕਰਨ ਸਮੇਂ ਉਸ ਦੇ ਪਿਤਾ ਦਿਆਲ ਸਿੰਘ ’ਤੇ ਚੜ੍ਹਾ ਦਿੱਤੀ ਅਤੇ ਉਸੇ ਵਕਤ ਉਸ ਦੇ ਪਿਤਾ ਦਿਆਲ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਸਕਾਰਪੀਓ ਗੱਡੀ ਚਾਲਕ ’ਤੇ ਪਰਚਾ ਦਰਜ ਕੀਤਾ ਹੈ।
.
ਪੰਜਾਬ ਦੇ ਇਨ੍ਹਾਂ ਇਲਾਕਿਆਂ ਲੱਗੇਗਾ ਲੰਬਾ Power Cut! ਪੜ੍ਹੋ ਖ਼ਬਰ
NEXT STORY