ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ, ਗੈਰ-ਸਰਕਾਰੀ ਦਫਤਰ ਰਹਿਣਗੇ ਬੰਦ
ਜਲੰਧਰ (ਪੁਨੀਤ)–9 ਨਵੰਬਰ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਕ੍ਰਮ ਵਿਚ ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਸ਼ੰਕਰ, ਟਾਵਰ, ਬੁਲੰਦਪੁਰ ਰੋਡ, ਡ੍ਰੇਨ, ਰਾਜਾ ਗਾਰਡਨ, ਵਿਵੇਕਾਨੰਦ, ਰਾਮ ਵਿਹਾਰ, ਸਤਿਅਮ ਅਤੇ ਬਾਬਾ ਮੰਦਰ ਫੀਡਰ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਸ ਨਾਲ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਐਕਸਟੈਸ਼ਨ, ਰਾਜਾ ਗਾਰਡਨ, ਉਦਯੋਗ ਨਗਰ, ਬੁਲੰਦਪੁਰ ਰੋਡ, ਗਦਾਈਪੁਰ ਸਮੇਤ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ ਇੰਡਸਟਰੀਅਲ 3, ਸਟਾਰ, ਰੰਧਾਵਾ ਮਸੰਦਾਂ, ਗਦਾਈਪੁਰ 2, ਸੀਡ ਕਾਰਪੋਰੇਸ਼ਨ ਅਤੇ ਪਾਇਲਟ ਫੀਡਰਾਂ ਦੀ ਬਿਜਲੀ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਸ ਨਾਲ ਇੰਡਸਟਰੀਅਲ ਏਰੀਆ, ਸਵਰਨ ਪਾਰਕ, ਰੰਧਾਵਾ ਮਸੰਦਾਂ, ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਦੇ ਆਸ-ਪਾਸ ਦੇ ਇਲਾਕੇ ਬੰਦ ਰਹਿਣਗੇ। 66 ਕੇ. ਵੀ. ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ. ਵੀ. ਵਰਿਆਣਾ 2, ਗਾਜ਼ੀਪੁਰ ਅਤੇ ਸੰਗਲ ਸੋਹਲ ਫੀਡਰ ਸਵੇਰੇ 9 ਤੋਂ ਦੁਪਹਿਰ 12.30 ਵਜੇ ਤਕ, ਜਦਕਿ ਜਲੰਧਰ ਕੁੰਜ ਅਤੇ ਨੀਲਕਮਲ ਫੀਡਰ ਦੁਪਹਿਰ 1 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ। ਇਸ ਕਾਰਨ ਲੈਦਰ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ, ਜਲੰਧਰ ਵਿਹਾਰ, ਗ੍ਰੀਨ ਫੀਲਡ, ਗਾਜ਼ੀਪੁਰ, ਸੰਗਲ ਸੋਹਲ ਅਤੇ ਕਪੂਰਥਲਾ ਰੋਡ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ
ਜਲਾਲਾਬਾਦ (ਬਜਾਜ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 9 ਨਵੰਬਰ ਨੂੰ ਜ਼ਰੂਰੀ ਮੈਨਟੀਨੈਸ ਦੇ ਕੰਮ ਕਰਨ ਲਈ 11 ਕੇ. ਵੀ. ਫੀਡਰ ਫਾਜ਼ਿਲਕਾ ਰੋਡ, 11 ਕੇ. ਵੀ. ਟੈਲੀਫੋਨ ਐਕਸਚੇਂਜ ਰੋਡ ਤੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਕਾਹਨੇ ਵਾਲਾ ਰੋਡ, ਫਾਜ਼ਿਲਕਾ ਰੋਡ, ਗੁੰਮਾਨੀ ਵਾਲਾ ਰੋਡ, ਥਾਨਾ ਬਾਜ਼ਾਰ, ਸਿੰਘ ਸਭਾ ਗੁਰਦੁਆਰਾ, ਅਗਰਵਾਲ ਕਾਲੋਨੀ, ਗਾਂਧੀ ਨਗਰ, ਨਵੀ ਤਹਿਸੀਲ, ਬਸਤੀ ਹਾਈ ਸਕੂਲ, ਜੰਮੂ ਬਸਤੀ, ਨੇੜੇ ਘੰਟਾਘਰ ਚੌਕ ਦੀ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਜੈਤੋ (ਜਿੰਦਲ)-ਇਕ ਕਾਰਜਕਾਰੀ ਇੰਜਨੀਅਰ ਉਪ ਮੰਡਲ ਜੈਤੋ ਨੇ ਦੱਸਿਆ ਕਿ 9 ਨਵੰਬਰ 2025 ਦਿਨ ਐਤਵਾਰ ਨੂੰ ਰੇਲਵੇ ਟਰੈਕਸ਼ਨ, ਰੋਮਾਣਾ ਅਲਬੇਲ ਸਿੰਘ ਦਾ ਜ਼ਰੂਰੀ ਕੰਮ ਕਰਨ ਲਈ 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚਲਦੇ ਅਤੇ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚਲਦੇ ਸਾਰੇ 11 ਕੇ. ਵੀ. ਸ਼ਹਿਰੀ ਫੀਡਰਾਂ ਅਤੇ ਦਿਹਾਤੀ ਫੀਡਰਾਂ ਤੋਂ ਚੱਲਦੀ ਬਿਜਲੀ ਸਪਲਾਈ ਸਵੇਰ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਕਾਰਨ 66 ਕੇ. ਵੀ. ਸਬ-ਸਟੇਸ਼ਨ ਜੈਤੋ ਤੋਂ ਚੱਲਦੇ ਖੇਤਰ ਪਿੰਡ ਗੁੰਮਟੀ ਖੁਰਦ , ਚੰਦਭਾਨ,ਦਲ ਸਿੰਘ ਵਾਲਾ, ਕੋਠੇ ਸੰਪੂਰਨ ਸਿੰਘ, ਬਠਿੰਡਾ ਰੋਡ ਬਾਜਾਖਾਨਾ ਰੋਡ, ਰਾਮਲੀਲਾ ਗਰਾਉਂਡ, ਜੈਤੋ ਸ਼ਹਿਰੀ, ਹਰਦਿਆਲ ਨਗਰ, ਮੁਕਤਸਰ ਰੋਡ, ਗੰਗਸਰ ਸ਼ਹਿਰੀ, ਕੋਟਕਪੂਰਾ ਰੋਡ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਚੈਨਾ ਤੋਂ ਚਲਦੇ ਪਿੰਡ ਬਰਕੰਦੀ, ਬਿਸ਼ਨੰਦੀ, ਭਗਤੂਆਣਾ, ਕਰੀਰਵਾਲੀ, ਚੈਨਾ, ਰਾਮੇਆਣਾ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਲੱਗੀਆਂ ਵੱਡੀਆਂ ਪਾਬੰਦੀਆਂ, ਚੋਣ ਪ੍ਰਚਾਰ ਦਾ ਅੱਜ ਅਖੀਰਲਾ ਦਿਨ
ਬੰਗਾ(ਰਾਕੇਸ਼ ਅਰੋੜਾ)-ਸਹਾਇਕ ਕਾਰਜ਼ਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈਸ ਦੇ ਨਾਮ ਇਕ ਪੱਤਰ ਜਾਰੀ ਕਰਦੇ ਦੱਸਿਆ ਕਿ 220ਕੇ ਵੀ ਸਬ ਸਟੇਸ਼ਨ ਬੰਗਾ ਵਿਖੇ ਬਿਜਲੀ ਉਪਕਰਨਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਜਿਸ ਕਾਰਨ 11 ਕੇ. ਵੀ. ਫੀਡਰ ਨੰਬਰ 3 ਸ਼ਹਿਰੀ ਸਬ ਸਟੇਸ਼ਨ ਦੀ ਬਿਜਲੀ ਸਪਲਾਈ ਅੱਜ 9 ਨਵੰਬਰ ਨੂੰ ਸਵੇਰੇ 10 ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਬੰਦ ਰਹੇਗੀ। ਜਿਸ ਦੇ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਨਵਾਂਸ਼ਹਿਰ ਰੋਡ, ਆਦਰਸ਼ ਨਗਰ,ਚਰਨ ਕੰਵਲ ਇਨਕਲੇਵ, ਜੀਦੋਂਵਾਲ ,ਹੱਡਾਰੋੜੀ ਰੋਡ,ਪੂੰਨੀਆਂ ਰੋਡ,ਮੁਕੰਦਪੁਰ ਰੋਡ ,ਜਗਦੰਬੇ ਰਾਈਸ ਮਿਲ ,ਡੈਰਿਕ ਸਕੂਲ ,ਏ. ਐੱਸ. ਫਰੋਜ਼ਨ,ਐੱਨ. ਆਰ. ਆਈ. ਕਾਲੋਨੀ ਚਰਨ ਕੰਵਲ ਰੋਡ ਅਤੇ ਇਸ ਦੇ ਨਾਲ ਲਗੱਦੇ ਕੁਝ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੁਣ ਨਵੀਂ ਮੁਸ਼ਕਲ 'ਚ! ਜਾਣੋ ਕੀ ਹੈ ਪੂਰਾ ਮਾਮਲਾ
NEXT STORY