ਫਿਰੋਜ਼ਪੁਰ (ਮਲਹੋਤਰਾ) : ਪਿੰਡ ਨਾਜੂ ਸ਼ਾਹ ਮਿਸ਼ਰੀਵਾਲਾ 'ਚ ਏ. ਐੱਸ. ਆਈ. 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਪੁਲਸ ਨੇ 8 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਕੁੱਲਗੜੀ ਦੇ ਇੰਚਾਰਜ ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਪਵਿੱਤਰ ਸਿੰਘ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਅਗਵਾਈ 'ਚ ਏ. ਐੱਸ. ਆਈ. ਬਲਵੰਤ ਸਿੰਘ ਅਤੇ ਹੋਰ ਕਰਮਚਾਰੀ ਉੱਥੇ ਪਹੁੰਚੇ ਤਾਂ ਪਵਿੱਤਰ ਸਿੰਘ ਅਤੇ ਉਸਦਾ ਭਰਾ ਬੇਅੰਤ ਸਿੰਘ ਬਾਹਰ ਖੜ੍ਹੇ ਮਿਲੇ।
ਉਨ੍ਹਾਂ ਜਦ ਪੁੱਛਗਿੱਛ ਸ਼ੁਰੂ ਕੀਤੀ ਤਾਂ ਦੋਵੇਂ ਉਨ੍ਹਾਂ ਦੇ ਨਾਲ ਝਗੜਣ ਲੱਗੇ। ਇਸ ਦੌਰਾਨ ਉਸ ਦਾ ਪਿਤਾ ਗੁਰਦਿੱਤ ਸਿੰਘ, ਜਸਵੀਰ ਸਿੰਘ ਬੋਨੀ ਅਤੇ ਚਾਰ ਅਣਪਛਾਤੇ ਵਿਅਕਤੀ ਉੱਥੇ ਆ ਗਏ ਅਤੇ ਏ. ਐੱਸ. ਆਈ. ਬਲਵੰਤ ਸਿੰਘ ਦੇ ਨਾਲ ਹੱਥੋਪਾਈ ਕਰਨ ਲੱਗ ਪਏ। ਏ. ਐੱਸ.ਆਈ. ਦੀ ਰਿਵਾਲਵਰ ਥੱਲੇ ਡਿੱਗ ਪਈ, ਜਿਸ ਨੂੰ ਜਸਵੀਰ ਸਿੰਘ ਬੋਨੀ ਨੇ ਚੁੱਕ ਕੇ ਏ.ਐਸ.ਆਈ. ਨੂੰ ਮਾਰਨ ਦੀ ਨੀਅਤ ਨਾਲ ਉਸ ਵੱਲ ਗੋਲੀ ਚਲਾ ਦਿੱਤੀ। ਗੋਲੀ ਜਬਾੜੇ ਕੋਲ ਲੱਗਣ ਕਾਰਨ ਬਲਵੰਤ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਐੱਸ. ਆਈ. ਨੇ ਦੱਸਿਆ ਕਿ ਉਕਤ ਸਾਰਿਆਂ ਦੇ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਡਿਊਟੀ ਵਿਚ ਰੋਕ ਲਗਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ।
Gold Jewellery ਖ਼ਰੀਦਣ ਵਾਲਿਆਂ ਨੂੰ ਵੱਡਾ ਝਟਕਾ, ਜਾਣੋ 24K-22K ਸੋਨੇ ਦੀ ਕੀਮਤ
NEXT STORY