ਫਿਰੋਜ਼ਪੁਰ (ਮਲਹੋਤਰਾ) : ਵਿਆਹ ਦਾ ਲਾਰਾ ਲਗਾ ਕੇ ਇੱਕ ਕੁੜੀ ਨੂੰ ਅਗਵਾ ਕਰਨ ਵਾਲੇ ਪੰਜ ਲੋਕਾਂ ਦੇ ਖ਼ਿਲਾਫ਼ ਥਾਣਾ ਕੁੱਲਗੜੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਲਾਪਤਾ ਕੁੜੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਸ਼ਾਮ ਵੇਲੇ ਜਦ ਉਹ ਕੰਮਕਾਜ ਤੋਂ ਆਪਣੇ ਘਰ ਆਇਆ ਤਾਂ ਉਸਦੀ ਧੀ ਘਰ ਵਿਚ ਮੌਜੂਦ ਨਹੀਂ ਸੀ।
ਉਸ ਨੇ ਆਪਣੇ ਤੌਰ 'ਤੇ ਭਾਲ ਜਾਰੀ ਰੱਖੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਧੀ ਨੂੰ ਗੁਆਂਢ ਵਿਚ ਰਹਿਣ ਵਾਲਾ ਜਸ਼ਨਦੀਪ ਸਿੰਘ ਵਿਆਹ ਦਾ ਲਾਰਾ ਲਗਾ ਕੇ ਅਗਵਾ ਕਰਕੇ ਲੈ ਗਿਆ ਹੈ। ਉਸਦੀ ਮਾਂ ਸ਼ਰਨਜੀਤ ਕੌਰ, ਭੈਣ ਰਾਜਵੰਤ ਕੌਰ, ਜੀਜੇ ਕਰਮਜੀਤ ਸਿੰਘ ਅਤੇ ਫੁੱਫੜ ਰਾਜ ਸਿੰਘ ਨੇ ਉਸਦਾ ਸਾਥ ਦਿੱਤਾ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੰਜਾਂ ਦੇ ਖ਼ਿਲਾਫ਼ ਅਗਵਾ ਦਾ ਪਰਚਾ ਦਰਜ ਕਰ ਲਿਆ ਗਿਆ ਹੈ, ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਭਾਲ ਜਾਰੀ ਹੈ।
'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
NEXT STORY