ਲੁਧਿਆਣਾ (ਰਾਜ) : ਲੜਕੀ ਨੂੰ ਅਸ਼ਲੀਲ ਵੀਡੀਓ ਅਤੇ ਰਿਕਾਡਿੰਗ ਭੇਜਣ ਦੇ ਦੋਸ਼ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪੀੜਤਾਂ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਜਯੋਤੀ ਅਤੇ ਹਰਪ੍ਰੀਤ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜੋ ਕਿ ਪਿੰਡ ਈਸੇਵਾਲ ਦੇ ਰਹਿਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਪੀੜਤਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਜਯੋਤੀ ਰਾਹੀਂ ਉਨ੍ਹਾਂ ਨੇ ਇਕ ਕਾਰ ਖਰੀਦੀ ਸੀ ਪਰ ਕਾਰ ’ਚ ਬਹੁਤ ਕਮੀਆਂ ਸਨ। ਇਸ ਲਈ ਉਨ੍ਹਾਂ ਨੇ ਜਯੋਤੀ ਨੂੰ ਕਾਰ ਦਾ ਕੰਮ ਕਰਵਾਉਣ ਲਈ ਕਿਹਾ ਸੀ। ਇਸ ’ਤੇ ਮੁਲਜ਼ਮ ਜਯੋਤੀ ਅਤੇ ਉਸ ਦੇ ਦੋਸਤ ਹਰਪ੍ਰੀਤ ਨੇ ਬੇਟੀ ਦੇ ਮੋਬਾਈਲ ’ਤੇ ਗਲ਼ਤ ਰਿਕਾਡਿੰਗ, ਅਸ਼ਲੀਲ ਵੀਡੀਓ ਭੇਜੀ ਅਤੇ ਗਾਲੀ-ਗਲੋਚ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਮੌਕੇ 1 ਕਰੋੜ ਸੰਗਤ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਦਾ ਅਨੁਮਾਨ: ਐਡਵੋਕੇਟ ਧਾਮੀ
NEXT STORY