ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਸੜਕ ਉਪਰ ਪਿੰਡ ਮਾਝੀ ਨੇੜੇ ਗੈਰ ਕਾਨੂੰਨੀ ਮਾਇਨਿੰਗ ਸਬੰਧੀ ਜਲ ਨਿਕਾਸ ਕਮ ਮਾਇਨਿੰਗ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਪੁਲਸ ਵੱਲੋਂ ਮੌਕੇ ’ਤੇ ਟਿਪਰ ਨੂੰ ਆਪਣੇ ਕਬਜੇ ’ਚ ਲੈ ਕੇ ਟਿਪਰ ਚਾਲਕ ਅਤੇ ਖੁਦਾਈ ਕਰਨ ਵਾਲੀ ਮਸ਼ੀਨ ਦੇ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲ ਨਿਕਾਸ ਕਮ ਮਾਇੰਨਿੰਗ ਅਤੇ ਜਿਆਲੋਜੀ ਉਪ ਮੰਡਲ ਦੇ ਅਧਿਕਾਰੀਆਂ ਦੀ ਟੀਮ ’ਚ ਸ਼ਾਮਿਲ ਮਾਇੰਨਿੰਗ ਅਫ਼ਸਰ ਐਸ.ਡੀ.ਓ. ਪ੍ਰਿੰਸ ਮੋਦੀ ਅਤੇ ਹਰਦੀਪ ਸਿੰਘ ਜੇ.ਈ. ਵਲੋਂ ਪੁਲਸ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਕਿ ਜਦੋਂ ਉਨ੍ਹਾਂ ਦੀ ਟੀਮ ਵਲੋਂ ਪਿੰਡ ਮਾਝੀ ਵਿਖੇ ਮਾਇਨਿੰਗ ਦੀ ਚੈਕਿੰਗ ਸਬੰਧੀ ਰੇਡ ਕੀਤੀ ਗਈ। ਜਿਥੇ ਟੀਮ ਵੱਲੋਂ ਦੇਖਿਆ ਗਿਆ ਕਿ ਉਕਤ ਜਗ੍ਹਾਂ ’ਤੇ ਮਸ਼ੀਨਾਂ ਦੀਆਂ ਚੇਨਾਂ ਤੇ ਟਿਪਰ ਦੇ ਟਾਇਰਾਂ ਦੇ ਨਿਸ਼ਾਨਾਂ ਅਤੇ ਜਮੀਨ ਦੀ ਕੀਤੀ ਗਈ ਖੁਦਾਈ ਤੋਂ ਸਾਫ਼ ਪਤਾ ਚੱਲਦਾ ਸੀ ਕਿ ਇੱਥੇ ਮਿੱਟੀ ਦੀ ਪੁਟਾਈ ਕਰਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਾਇੰਨਿੰਗ ਅਫ਼ਸਰ ਐੱਸ.ਡੀ.ਓ. ਪ੍ਰਿੰਸ ਮੋਦੀ ਨੇ ਦੱਸਿਆ ਕਿ ਉਕਤ ਜਗ੍ਹਾਂ ਉਪਰ ਕਰੀਬ ਪਿਛਲੇ 2-3 ਮਹੀਨਿਆਂ ਤੋਂ ਨਜਾਇਜ਼ ਮਾਇਨਿੰਗ ਹੋ ਰਹੀ ਸੀ। ਜਦੋਂ ਹੀ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵਲੋਂ ਤਰੁੰਤ ਮੌਕੇ ’ਤੇ ਜਾ ਕੇ ਮਾਇਨਿੰਗ ਕਰਨ ਵਾਲਿਆ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਇੰਨਿੰਗ ਅਧਿਕਾਰੀਆ ਦੀ ਸ਼ਿਕਾਇਤ ’ਤੇ ਕਰਵਾਈ ਕਰਦਿਆਂ ਟਿਪਰ ਦੇ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਟਿਪਰ ਨੂੰ ਆਪਣੇ ਕਬਜੇ ’ਚ ਲੈ ਲਿਆ ਅਤੇ ਟਿੱਪਰ ਦੇ ਚਾਲਕ ਕਾਲੂ ਪੁੱਤਰ ਮਾਣਕ ਰਾਮ ਜ਼ਿਲ੍ਹਾ ਪਟਿਆਲਾ ਅਤੇ ਮਸ਼ੀਨ ਦੇ ਨਾ-ਮਾਲੂਮ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੰਜਾਬੀਓ ਕਰ ਲਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਰਹੇਗੀ ਬਿਜਲੀ ਬੰਦ
NEXT STORY