ਨਾਭਾ (ਰਾਹੁਲ) : ਨਾਭਾ ਵਿਖੇ ਬੀਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ 'ਆਪ' ਆਗੂ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਤੋਂ ਬਾਅਦ 'ਆਪ' ਆਗੂ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ, ਜਿਸ ਦੇ ਤਹਿਤ ਪੁਲਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਪ੍ਰਦਰਸ਼ਨਕਾਰੀਆਂ 'ਤੇ ਮਾਮਲਾ ਦਰਜ ਕਰ ਦਿੱਤਾ ਅਤੇ ਹੁਣ ਪੁਲਸ ਇਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ 'ਆਪ' ਆਗੂਆਂ ਵੱਲੋਂ ਧਰਨਾ ਲਗਾਇਆ ਗਿਆ ਸੀ ਅਤੇ ਪੁਲਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਉਨ੍ਹਾਂ 'ਤੇ ਮਾਮਲਾ ਵੀ ਦਰਜ ਕੀਤਾ ਸੀ ਅਤੇ ਹੁਣ ਦੁਬਾਰਾ ਪੁਲਸ ਨੇ 'ਆਪ' ਆਗੂਆਂ 'ਤੇ ਮਾਮਲਾ ਦਰਜ ਕਰਕੇ ਕਰਫਿਊ ਦੀ ਉਲੰਘਣਾ ਅਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੀ ਉਲੰਘਣਾ ਕਰਨ ਖਿਲਾਫ਼ ਮਾਮਲਾ ਦਰਜ ਕਰ ਦਿੱਤਾ।
ਇਸ ਮੌਕੇ 'ਆਪ' ਆਗੂ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਅਸੀਂ ਆਪਣੇ ਧਰਨੇ ਪ੍ਰਦਰਸ਼ਨ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ, ਭਾਵੇਂ ਪੁਲਸ ਸਾਡੇ 'ਤੇ ਜਿੰਨੇ ਮਰਜ਼ੀ ਮਾਮਲੇ ਦਰਜ ਕਰ ਲਵੇ, ਗੋਲੀਆਂ ਵੀ ਵਰ੍ਹਾ ਦੇਵੇ ਪਰ ਅਸੀਂ ਮੰਤਰੀ ਧਰਮਸੋਤ ਦੇ ਖਿਲਾਫ਼ ਬਣਦੀ ਕਾਰਵਾਈ ਕਰਵਾ ਕੇ ਹੀ ਉੱਠਾਂਗੇ ਕਿਉਂਕਿ ਜਿਹਾੜਾ ਵਜ਼ੀਫਾ ਘਪਲਾ ਹੋਇਆ ਹੈ, ਉਸ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਹਿੱਸਾ ਹੈ ਤਾਂ ਹੀ ਸਾਧੂ ਸਿੰਘ ਧਰਮਸੋਤ 'ਤੇ ਕਾਰਵਾਈ ਨਹੀਂ ਹੋ ਰਹੀ।
ਇਸ ਮੌਕੇ ਥਾਣਾ ਸਦਰ ਦੇ ਐੱਸ. ਐੱਚ. ਓ ਸੁਖਦੇਵ ਸਿੰਘ ਨੇ ਕਿਹਾ ਕਿ 'ਆਪ' ਆਗੂਆਂ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਉਲੰਘਣਾ ਦੇ ਤਹਿਤ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਦੂਰੀ ਦਾ ਪਾਲਣਾ ਨਹੀਂ ਕੀਤਾ ਗਿਆ।
ਪੰਜਾਬ ਲਈ ਮਾਣ ਦਾ ਪਲ, ਆਸਟ੍ਰੇਲੀਆ ਦੀ ਏਅਰ ਫੋਰਸ 'ਚ ਲੁਧਿਆਣੇ ਦਾ ਗੱਭਰੂ ਬਣੇਗਾ ਅਫ਼ਸਰ
NEXT STORY