ਮਲੋਟ (ਜੁਨੇਜਾ)- ਬੀਤੀ ਸ਼ਾਮ ਪਿੰਡ ਅਬੁਲਖੁਰਾਣਾ ਵਿਖੇ ਪਿਓ-ਪੁੱਤ ਦੇ ਦੋਹਰੇ ਕਤਲ ਦੇ ਮਾਮਲੇ ’ਚ ਪੁਲਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਰਿਸ਼ਤੇਦਾਰ ਵੀ ਸ਼ਾਮਲ ਹਨ। ਮਾਮਲਾ ਹਾਈਪ੍ਰੋਫਾਈਲ ਹੋਣ ਕਰ ਕੇ ਜ਼ਿਲ੍ਹਾ ਪੁਲਸ ਕਪਤਾਨ ਡਾ. ਅਖਿਲ ਚੌਧਰੀ ਸਮੇਤ ਅਧਿਕਾਰੀ ਸਿਵਲ ਹਸਪਤਾਲ ਪੁੱਜੇ ਜਿੱਥੇ ਮ੍ਰਿਤਕਾਂ ਦਾ ਪੋਸਟ ਮਾਰਟਮ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਜ਼ਮੀਨੀ ਵਿਵਾਦ ਕਾਰਨ ਸ਼ਨੀਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਪਿੰਡ ਅਬੁਲਖੁਰਾਣਾ ਵਿਖੇ ਵਿਨੈ ਪ੍ਰਤਾਪ ਸਿੰਘ ਪੁੱਤਰ ਗੁਰਪ੍ਰੇਮ ਸਿੰਘ ਤੇ ਉਸ ਦੇ ਲੜਕੇ ਸੂਰਯ ਪ੍ਰਤਾਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਤੇ ਮ੍ਰਿਤਕ ਦੀ ਲੜਕੀ ਸਾਜੀਆ ਬਰਾੜ ਨੇ ਸਿਟੀ ਮਲੋਟ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਦੋ ਭੈਣ-ਭਰਾ ਹਨ ਤੇ ਦੋਵੇਂ ਕੁਆਰੇ ਹਨ। ਉਹ ਐੱਮ. ਫਿਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੀ ਜ਼ਮੀਨ ਪਿੰਡ ਅਬੁਲਖੁਰਾਣਾ ਹੈ ਤੇ ਉਸ ’ਚੋਂ 20 ਏਕੜ ਦਾ ਪਿੰਡ ਦੇ ਹੀ ਨਛੱਤਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਰਵਿੰਦਰਪਾਲ ਸਿੰਘ ਬੱਬੀ ਪੁੱਤਰ ਨਛੱਤਰਪਾਲ ਸਿੰਘ ਬਰਾੜ, ਦਵਿੰਦਰਪਾਲ ਸਿੰਘ ਉਰਫ ਰਾਣਾ ਨਾਲ ਵਿਵਾਦ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਸ਼ਨੀਵਾਰ ਵੀ ਉਨ੍ਹਾਂ ਦਾ ਰਿਸ਼ਤੇਦਾਰ ਦਰਸ਼ਨ ਸਿੰਘ ਮੋਫਰ ਉਨ੍ਹਾਂ ਦੇ ਪਿਤਾ ਤੇ ਭਰਾ ਨਾਲ ਖੇਤ ਗਿਆ, ਜਿਥੇ ਰਾਣਾ ਵਲੋਂ ਇਕ ਹੋਰ ਅਣਪਛਾਤੇ ਸਾਥੀ ਨਾਲ ਜ਼ਮੀਨ ’ਚ ਜ਼ਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਦਵਿੰਦਰਪਾਲ ਸਿੰਘ ਰਾਣਾ ਨੇ ਆਪਣਾ ਟਰੈਕਟਰ ਉਸ ਦੇ ਪਿਤਾ ਦੀ ਗੱਡੀ ਅੱਗੇ ਲਾ ਲਿਆ। ਇਸ ਦੌਰਾਨ ਹੋਏ ਤਕਰਾਰ ’ਚ ਦਵਿੰਦਰਪਾਲ ਸਿੰਘ ਰਾਣਾ ਨੇ ਸਾਡੇ ਰਿਸ਼ਤੇਦਾਰ ਦਰਸ਼ਨ ਸਿੰਘ ਮੋਫਰ ਦੇ ਸਾਹਮਣੇ ਉਸ ਦੇ ਪਿਤਾ ਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਾਜੀਆ ਬਰਾੜ ਨੇ ਦਿੱਤੇ ਬਿਆਨਾਂ ’ਚ ਕਿਹਾ ਕਿ ਇਹ ਕਤਲ ਨਛੱਤਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਰਵਿੰਦਰਪਾਲ ਸਿੰਘ ਬੱਬੀ ਪੁੱਤਰ ਨਛੱਤਰਪਾਲ ਸਿੰਘ ਨੇ ਸਾਜਿਸ਼ ਤਹਿਤ ਕਰਾਏ ਹਨ।
ਇਹ ਖ਼ਬਰ ਵੀ ਪੜ੍ਹੋ - ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ...
ਇਸ ਮਾਮਲੇ ’ਚ ਸਿਟੀ ਮਲੋਟ ਪੁਲਸ ਨੇ ਨਛੱਤਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਰਵਿੰਦਰਪਾਲ ਸਿੰਘ ਬੱਬੀ, ਦਵਿੰਦਰਪਾਲ ਸਿੰਘ ਰਾਣਾ ਪੁੱਤਰ ਦਿਲਰਾਜ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਤੇ ਸਾਜਿਸ਼ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਭਾਣਜਾ ਹੈ, ਉਥੇ ਕਤਲ ਦੇ ਮਾਮਲੇ ’ਚ ਨਾਮਜ਼ਦ ਵਿਅਕਤੀਆਂ ’ਚੋਂ ਨਛੱਤਰਪਾਲ ਸਿੰਘ ਬਰਾੜ ਤੇ ਰਵਿੰਦਰਪਾਲ ਬੱਬੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸਹੁਰਾ ਤੇ ਸਾਲਾ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਅਗਨੀਵੀਰ ਦੀ ਟ੍ਰੇਨਿੰਗ ਦੇਣ ਵਾਲੇ ਫ਼ੌਜੀ ਨਾਲ ਵਾਪਰਿਆ ਅਜੀਬ ਭਾਣਾ, ਮਾਮਲਾ ਜਾਣ ਹੋਵੋਗੇ ਹੈਰਾਨ
NEXT STORY