ਨਾਭਾ (ਪੁਰੀ) : ਨਾਭਾ ਦੇ ਰੋਹਟੀ ਪੁਲਾਂ ਦੇ ਨਜ਼ਦੀਕ ਗੁਜਰਾਂ ਦੀਆਂ ਕੁੱਲੀਆਂ ਨੂੰ ਭਿਆਨਕ ਲੱਗੀ ਅੱਗ ਕਾਰਨ ਵੱਡਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਇਸ ਅੱਗ ਨੇ ਕੁੱਲੀਆਂ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਅਤੇ ਜਿਸ ਵਿਚ ਦਰਜਨਾਂ ਪਸ਼ੂ ਅੱਗ ਦੀ ਭੇਟ ਚੜ ਗਏ ਅਤੇ ਘਰ ਦਾ ਕੀਮਤੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਮਾਸੂਮ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਪਹੁੰਚੀਆਂ ਪਰ ਉਹ ਪਸ਼ੂਆਂ ਦੀ ਜਾਨ ਨਹੀਂ ਬਚਾ ਸਕੇ। ਜਾਣਕਾਰੀ ਅਨੁਸਾਰ ਇਥੇ ਚਾਰ ਪਰਿਵਾਰ ਪਿਛਲੇ 10 ਸਾਲਾਂ ਤੋਂ ਕੁੱਲੀਆਂ ਦੇ ਵਿਚ ਰਹਿ ਰਹੇ ਸਨ। ਇਨ੍ਹਾਂ ਦੇ ਮਾਸੂਮ ਬੱਚਿਆਂ ਨੇ ਜਦੋਂ ਅੱਗ ਲੱਗੀ ਤਾਂ ਭੱਜ ਕੇ ਜਾਨ ਬਚਾਈ।
ਕੁੱਲੀਆਂ ਦੇ ਵਿਚ ਕੀਮਤੀ ਸਮਾਨ ਮੋਟਰਸਾਈਕਲ, ਬੱਕਰੀਆਂ ਇਕ ਘੋੜਾ ਅਤੇ ਮੱਝਾਂ ਅਤੇ ਕੱਟਰੂ ਵਗੈਰਾ ਅੱਗ ਦੀ ਲਪੇਟ ਵਿਚ ਆਉਣ ਨਾਲ ਮਰ ਗਏ ਤੇ ਕਾਫੀ ਨੁਕਸਾਨ ਹੋ ਗਿਆ। ਇਸ ਮੌਕੇ ਪੀੜਤ ਗੁੱਜਰ ਪਰਿਵਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਜ਼ਿੰਦਗੀ ਦੀ ਕਮਾਈ ਅੱਜ ਉਜੜ ਗਈ ਹੈ ਸਾਡੇ ਕੋਲ ਕੁਝ ਨਹੀਂ ਬਚਿਆ, ਜਿਸ ਵਿਚ ਦਰਜਨਾਂ ਪਸ਼ੂ ਮਰ ਚੁੱਕੇ ਹਨ ਅਤੇ ਘਰ ਦਾ ਸਮਾਨ ਸਾਰਾ ਸੜ ਕੇ ਸਵਾਹ ਹੋ ਗਿਆ ਸਾਡੇ ਕੋਲ ਹੁਣ ਪਾਉਣ ਲਈ ਕੱਪੜ ਤੱਕ ਵੀ ਨਹੀਂ ਬਚਿਆ। ਇਸ ਮੌਕੇ ਪੁਲਸ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ ਹੈ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਗਿਆ ਸੀ।
12 ਅਪ੍ਰੈਲ ਨੂੰ ਹੋਵੇਗੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ, ਸੱਦਿਆ ਗਿਆ ਡੈਲੀਗੇਟ ਇਜਲਾਸ
NEXT STORY