ਗੁਰੂਹਰਸਹਾਏ(ਗੁਲਾਟੀ)-ਪਿੰਡ ਸੈਦੇ ਕੇ ਮੋਹਨ ਵਿਖੇ 3 ਏਕੜ ਪੱਕੀ ਖੜ੍ਹੀ ਕਣਕ ਦੀ ਫਸਲ ਅਤੇ ਕਰੀਬ 100 ਏਕੜ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਅੱਗ ਕਿਸਾਨ ਗੁਰਬਚਨ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਕਣਕ ਨੂੰ ਲੱਗੀ, ਜਿਸ 'ਤੇ ਉਸਦੀ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ, ਜਦਕਿ ਨਾਲ ਲੱਗਦੇ ਹੋਰਨਾਂ ਕਿਸਾਨਾਂ ਦੇ ਖੇਤਾਂ ਵਿਚ ਅੱਗ ਫੈਲਣ ਕਾਰਨ ਕਰੀਬ 100 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਦੇ ਪੁਰਾਣੇ ਬਣੇ ਕੁਝ ਤੂੜੀ ਦੇ ਕੁੱਪ ਵੀ ਅੱਗ ਦੀ ਲਪੇਟ ਵਿਚ ਆ ਗਏ। ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਪ੍ਰਦੀਪ ਕੁਮਾਰ ਧਵਨ ਹਲਕਾ ਪਟਵਾਰੀ ਹੀ ਮੌਕੇ 'ਤੇ ਪਹੁੰਚਿਆ ਅਤੇ ਹੋਰ ਕਿਸੇ ਵੀ ਉੱਚ ਅਧਿਕਾਰੀ ਨੇ ਉਥੇ ਪਹੁੰਚਣਾ ਠੀਕ ਨਹੀਂ ਸਮਝਿਆ। ਅੱਗ ਦੀ ਸੂਚਨਾ ਦੇਣ 'ਤੇ ਫਿਰੋਜ਼ਪੁਰ ਤੋਂ ਫਾਇਰ ਬ੍ਰਿਗੇਡ ਵੀ ਆਈ ਪਰ ਉਦੋਂ ਤੱਕ ਇਹ ਵੱਡਾ ਨੁਕਸਾਨ ਹੋ ਚੁੱਕਾ ਸੀ। ਜ਼ਿਕਰਯੋਗ ਹੈ ਕਿ ਇਸ ਗਰੀਬ ਕਿਸਾਨ ਕੋਲ ਕੇਵਲ ਵਾਹੀ ਵਾਲੀ ਤਿੰਨ ਏਕੜ ਹੀ ਜ਼ਮੀਨ ਹੈ, ਜਿਸ ਨੂੰ ਵੀ ਅੱਗ ਲੱਗਣ ਕਾਰਨ ਪੂਰੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਹੁਣ ਇਸ ਕਿਸਾਨ ਕੋਲ ਖਾਣ ਲਈ ਦਾਣੇ ਤੱਕ ਵੀ ਨਹੀਂ ਬਚੇ।
ਪਠਾਨਕੋਟ ਏਅਰਬੇਸ ਨੇੜੇ ਦੇਖੇ 3 ਹਥਿਆਰਬੰਦ ਸ਼ੱਕੀ, ਲੋਕਾਂ 'ਚ ਸਹਿਮ
NEXT STORY