ਡੇਹਲੋਂ (ਡਾ. ਪ੍ਰਦੀਪ) : ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਸਰੀਂਹ ਅਤੇ ਜਰਖੜ ਦੇ ਵਿਚਕਾਰ ਤਾਜ ਰਿਜੌਰਟ ਤੋਂ ਜਰਖੜ ਨੂੰ ਜਾਂਦੀ ਸੜਕ 'ਤੇ ਅੱਜ ਸਵੇਰੇ ਗੈਸ ਨਾਲ ਭਰਿਆ ਇੱਕ ਟੈਂਕਰ ਪਲਟ ਗਿਆ ਜਿਸ ਨਾਲ ਆਸ-ਪਾਸ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 7 ਵਜੇ ਇਹ ਗੈਸ ਟੈਂਕਰ ਇੱਕ ਕਾਰ ਨੂੰ ਰਸਤਾ ਦੇਣ ਮੌਕੇ ਨਾਲ ਲੱਗਦੇ ਖੇਤ 'ਚ ਪਲਟ ਗਿਆ, ਜਿਸਨੇ ਜਰਖੜ ਸਥਿਤ ਗੈਸ ਡਿਪੂ ਵਿੱਚ ਜਾਣਾ ਸੀ।
ਇਹ ਵੀ ਪੜ੍ਹੋ : ਖੰਨਾ 'ਚ ਇਮਾਰਤ ਢਾਹੁਣ ਵੇਲੇ ਡਿੱਗਿਆ ਲੈਂਟਰ, ਮਲਬੇ ਹੇਠ ਦੱਬਿਆ ਮਜ਼ਦੂਰ
ਜਾਣਕਾਰੀ ਅਨੁਸਾਰ ਇਸ ਟੈਂਕਰ ਵਿੱਚ 18 ਟਨ ਦੇ ਲਗਭਗ ਗੈਸ ਭਰੀ ਹੋਈ ਸੀ ਜਿਸ ਦੀ ਜਾਣਕਾਰੀ ਗੈਸ ਕੰਪਨੀ ਨੂੰ ਦਿੱਤੀ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਇਸ ਮੌਕੇ ਡੇਹਲੋਂ ਦੇ ਥਾਣਾ ਮੁਖੀ ਅਵਨੀਤ ਕੌਰ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਮਾਲ ਵਿਭਾਗ ਦੇ ਅਧਿਕਾਰੀ ਤਹਿਸੀਲਦਾਰ ਹਰਮਿੰਦਰ ਸਿੰਘ, ਦਲਜੀਤ ਸਿੰਘ ਕਾਨੂੰਗੋ ਆਦਿ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਟੈਂਕਰ ਨੂੰ ਬਾਹਰ ਕੱਢਣ ਦਾ ਕੰਮ ਆਰੰਭਿਆ ਗਿਆ। ਜਾਣਕਾਰੀ ਅਨੁਸਾਰ ਇਹ ਟੈਂਕਰ ਬਠਿੰਡੇ ਤੋਂ ਚੱਲਿਆ ਸੀ ਅਤੇ ਇਸਨੇ ਜੜਖੜ ਗੈਸ ਡਿਪੂ ਵਿੱਚ ਜਾਣਾ ਸੀ। ਜਾਣਕਾਰੀ ਅਨੁਸਾਰ ਸਾਹਮਣੇ ਤੋਂ ਕਾਰ ਆਉਂਦੀ ਦੇਖ ਕੇ ਉਸ ਨੂੰ ਸਾਈਡ ਦੇਣ ਦੇ ਚੱਕਰ 'ਚ ਜਦੋਂ ਗੈਸ ਟੈਂਕਰ ਦੇ ਡਰਾਈਵਰ ਨੇ ਸਾਈਡ ਦਿੱਤੀ ਤਾਂ ਨਾਲ ਖੇਤਾਂ ਦੇ ਵਿੱਚ ਜਾ ਪਲਟਿਆ ਕਿਉਂਕਿ ਸੜਕ ਦੇ ਕਿਨਾਰੇ ਨੀਵੇਂ ਸਨ। ਟੈਂਕਰ ਪਲਟਣ ਤੋਂ ਬਾਅਦ ਡਰਾਈਵਰ ਨੂੰ ਇਲਾਕਾ ਨਿਵਾਸੀਆਂ ਨੇ ਟੈਂਕਰ ਵਿੱਚੋਂ ਬਾਹਰ ਕੱਢਿਆ। ਬਚਾਅ ਰਿਹਾ ਕਿ ਕਿਸੇ ਕਿਸਮ ਦੀ ਲੀਕੇਜ ਨਹੀਂ ਹੋਈ ਅਤੇ ਟੈਂਕਰ ਨੂੰ ਚੁੱਕਣ ਲਈ ਉਸ ਦੀ ਗੈਸ ਏਜੰਸੀ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਕੁਦਰਤ ਦਾ ਕਹਿਰ! ਹੜ੍ਹਾਂ ਤੇ ਮੀਂਹ ਕਾਰਨ 110 ਦੀ ਮੌਤ, 73 ਹਜ਼ਾਰ ਤੋਂ ਵਧੇਰੇ ਪ੍ਰਭਾਵਿਤ
ਵਿਜੇ ਕੁਮਾਰ ਇੰਚਾਰਜ ਫਾਇਰ ਬ੍ਰਿਗੇਡ ਲੁਧਿਆਣਾ ਆਦਿ ਵੀ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਅਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਗੈਸ ਕੰਪਨੀ ਵੱਲੋਂ ਆਈ ਤਾਂ ਕਿ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ। ਬਚਾਅ ਲਈ ਸਰੀਂਹ-ਜਰਖੜ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਨੁਕਸਾਨ ਦੇ ਡਰੋਂ ਆਸ ਪਾਸ ਦੀ ਬਿਜਲੀ ਨੂੰ ਵੀ ਬੰਦ ਕਰਵਾਇਆ ਗਿਆ ਤਾਂ ਕਿ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ। ਡੇਹਲੋਂ ਦੇ ਥਾਣਾ ਮੁਖੀ ਅਵਨੀਤ ਕੌਰ ਨੇ ਕਿਹਾ ਕਿ ਅਹਿਤਿਆਤ ਵਜੋਂ ਰੋਡ ਨੂੰ ਬੰਦ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ 10ਵਾਂ ਸਥਾਨ ਕੀਤਾ ਹਾਸਲ
NEXT STORY