ਜਗਰਾਓਂ(ਜਸਬੀਰ ਸ਼ੇਤਰਾ)–ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਜੇ ਸਭਰਵਾਲ ਦੀ ਇਥੇ ਲਾਜਪਤ ਰੋਡ ਸਥਿਤ ਸਭਰਵਾਲ ਕਲਾਥ ਹਾਊਸ ਨੂੰ ਬੀਤੀ ਰਾਤ ਅੱਗ ਲੱਗ ਗਈ। ਰਾਤੀਂ ਕਰੀਬ ਗਿਆਰਾਂ ਵਜੇ ਲੱਗੀ ਇਸ ਅੱਗ ਨਾਲ ਕੱਪੜੇ ਦੇ ਸ਼ੋਅਰੂਮ 'ਚ ਪਿਆ ਲੱਖਾਂ ਦਾ ਕੱਪੜਾ ਤੇ ਹੋਰ ਕੀਮਤੀ ਸਾਮਾਨ ਸਮੇਤ ਦੁਕਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਤੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾ ਲਿਆ। ਅੱਗ ਦੌਰਾਨ ਬਿਜਲੀ ਵਿਭਾਗ ਨੂੰ ਸੂਚਨਾ ਦਿੱਤੀ ਗਈ ਤਾਂ ਜੋ ਬਿਜਲੀ ਸਪਲਾਈ ਕੱਟ ਕੇ ਫਾਇਰ ਬ੍ਰਿਗੇਡ ਦੀ ਟੀਮ ਪਾਣੀ ਦੀ ਮੱਦਦ ਨਾਲ ਅੱਗ ਬੁਝਾ ਸਕੇ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਹੋਏ ਸਨ। ਦੁਕਾਨ ਮਾਲਕ ਕਾਂਗਰਸੀ ਆਗੂ ਵਿਜੇ ਸਭਰਵਾਲ ਨੇ ਅੱਗ ਲਈ ਆਪਣੇ ਹੀ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਦੋਹਾਂ ਧਿਰਾਂ ਵਿਚਕਾਰ ਕਾਫੀ ਤਕਰਾਰ ਤੋਂ ਬਾਅਦ ਹੱਥੋਪਾਈ ਦੀ ਵੀ ਨੌਬਤ ਆਈ ਰਹੀ। ਦੂਜੀ ਧਿਰ ਨੇ ਦੋਸ਼ਾਂ ਨੂੰ ਨਕਰਾਦੇ ਹੋਏ ਕਿਹਾ ਕਿ ਉਨ੍ਹਾਂ ਹੀ ਅੱਗ ਦੀ ਸੂਚਨਾ ਸਭ ਤੋਂ ਪਹਿਲਾਂ ਦਿੱਤੀ ਤੇ ਖੁਦ ਮੌਕੇ 'ਤੇ ਪਹੁੰਚੇ ਸਨ। ਵਿਜੇ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 10 ਲੱਖ ਦਾ ਨੁਕਸਾਨ ਹੋਇਆ ਹੈ, ਜਿਸ 'ਚ ਕੱਪੜਾ, ਫਰਨੀਚਰ ਆਦਿ ਸ਼ਾਮਲ ਹੈ।
ਜਮਹੂਰੀ ਕਿਸਾਨ ਸਭਾ ਨੇ ਸੂਬਾ ਸਰਕਾਰ ਤੇ ਨਹਿਰੀ ਵਿਭਾਗ ਵਿਰੁੱਧ ਕੀਤਾ ਰੋਸ ਮੁਜ਼ਾਹਰਾ
NEXT STORY