ਅੰਮ੍ਰਿਤਸਰ (ਰਮਨ)-ਗੁਰੂ ਨਗਰੀ ਦੇ 53 ਸਾਲ ਪੁਰਾਣੇ ਇਤਿਹਾਸਕ ਸਿਨੇਮਾਘਰ ’ਚ ਦੇਰ ਸ਼ਾਮ ਭਿਆਨਕ ਅੱਗ ਲੱਗ ਗਈ। ਨਗਰ ਨਿਗਮ ਖੰਨਾ ਪੇਪਰ ਮਿੱਲ, ਢਾਬ ਬਸਤੀ ਰਾਮ, ਸੇਵਾ ਸੋਸਾਇਟੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਏ. ਸੀ. ਪੀ. ਉੱਤਰੀ ਵਰਿੰਦਰਾ ਸਿੰਘ ਖੋਸਾ ਅਤੇ ਐੱਸ. ਐੱਚ. ਓ. ਗਗਨਦੀਪ ਸਿੰਘ ਵੀ ਪਹੁੰਚੇ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਸਿਨੇਮਾ ਦੇ ਅੰਦਰ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਅੰਦਰੋਂ ਸਾਮਾਨ ਬਾਹਰ ਕੱਢ ਰਹੇ ਸਨ। ਸਾਮਾਨ ਕਟਰ ਨਾਲ ਕੱਟਿਆ ਜਾ ਰਿਹਾ ਸੀ ਤਾਂ ਕਿਤੋਂ ਚੰਗਿਆੜੀ ਨਿਕਲ ਗਈ, ਜਿਸ ਕਾਰਨ ਸਿਨੇਮਾਘਰ ’ਚ ਭਿਆਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੇ ਫਾਇਰ ਕਰਮਚਾਰੀ ਅੱਗ ਬਝਾਉਣ ’ਚ ਲੱਗੇ ਰਹੇ ।
ਇਹ ਖ਼ਬਰ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤ ’ਚ ਮੌਤ, 7 ਮਹੀਨੇ ਪਹਿਲਾਂ ਕਰਵਾਈ ਸੀ ਲਵ-ਮੈਰਿਜ (ਵੀਡੀਓ)
ਜ਼ਿਕਰਯੋਗ ਹੈ ਕਿ ਸਿਨੇਮਾ ਦਾ ਉਦਘਾਟਨ 28 ਜੂਨ 1970 ਨੂੰ ਸਾਬਕਾ ਅਧਿਕਾਰੀ ਕੰਵਰ ਸੁਰਿੰਦਰ ਸਿੰਘ, ਪ੍ਰਮੁੱਖ ਸਕੱਤਰ ਦੂਜੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ ਸੀ। ਇਹ ਸਿਨੇਮਾ ਸ਼ਹਿਰ ਦੇ ਮਸ਼ਹੂਰ ਸਿਨੇਮਾ ਘਰਾਂ ’ਚੋਂ ਇਕ ਸੀ। ਨਵੇਂ ਆਧੁਨਿਕ ਯੁੱਗ ਦੌਰਾਨ ਇਹ ਸਿਨੇਮਾਘਰ ਬੰਦ ਹੋ ਗਿਆ, ਜਿਸ ਕਾਰਨ ਇਹ ਸਿਨੇਮਾ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ। ਸ਼ਨੀਵਾਰ ਨੂੰ ਸਿਨੇਮਾ ਦੇ ਅੰਦਰ ਕੁਝ ਮਜ਼ਦੂਰ ਲੱਗੇ ਹੋਏ ਸਨ, ਜੋ ਅੰਦਰੋਂ ਸਾਮਾਨ ਬਾਹਰ ਕੱਢ ਰਹੇ ਸਨ। ਸਿਨੇਮਾ ’ਚ ਸਾਮਾਨ ਦੀ ਕਟਾਈ ਦੌਰਾਨ ਚੰਗਿਆੜੀ ਕਾਰਨ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦੀਆਂ ਲਪਟਾਂ ਆਸਮਾਨ ਨੂੰ ਛੂਹ ਰਹੀਆਂ ਸਨ। ਅੱਗ ਸਿਨੇਮਾ ਦੀ ਗਰਾਊਂਡ ਫਲੋਰ ਤੋਂ ਲੈ ਕੇ ਛੱਤ ਤੱਕ ਇਕ-ਇਕ ਕਰ ਕੇ ਫੈਲ ਗਈ।
ਇਹ ਖ਼ਬਰ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤ ’ਚ ਮੌਤ, 7 ਮਹੀਨੇ ਪਹਿਲਾਂ ਕਰਵਾਈ ਸੀ ਲਵ-ਮੈਰਿਜ (ਵੀਡੀਓ)
ਨਿਗਮ ਦੀ ਹਾਈਟੈੱਕ ਫਾਇਰ ਬ੍ਰਿਗੇਡ ਦੀ ਰਹੀ ਨਾਕਾਮ
ਨਗਰ ਨਿਗਮ ਫਾਇਰ ਬ੍ਰਿਗੇਡ ਜਿੱਥੇ ਸਮੇਂ-ਸਮੇਂ ’ਤੇ ਆਪਣੇ ਆਪ ਨੂੰ ਹਾਈਟੈੱਕ ਦੱਸਦੀ ਹੈ, ਉਥੇ ਉਨ੍ਹਾਂ ਕੋਲ ਲੋੜੀਂਦੀ ਮਸ਼ੀਨਰੀ ਵੀ ਹੈ, ਜਦਕਿ ਦੀਵਾਲੀ ਤੋਂ ਪਹਿਲਾਂ ਇਕ ਹਾਈਟੈੱਕ ਫਾਇਰ ਬ੍ਰਿਗੇਡ ਦੀ ਗੱਡੀ, ਜਿਸ ਦੀ ਪੌੜੀ 40 ਤੋਂ 50 ਫੁੱਟ ਤੱਕ ਜਾ ਸਕਦੀ ਹੈ, ਨੂੰ ਵੀ ਵਰਤਿਆ ਜਾ ਸਕਦਾ ਹੈ। ਕਾਫ਼ੀ ਸਮੇਂ ਤੱਕ ਉੱਥੇ ਨਹੀਂ ਪਹੁੰਚੀ। ਫਾਇਰ ਬ੍ਰਿਗੇਡ ਆਪਣੀਆਂ ਕੁਝ ਹੀ ਗੱਡੀਆਂ ਨੂੰ ਉਥੇ ਪਹੁੰਚਾਉਂਦੀ ਰਹੀ, ਜਿਸ ਕਾਰਨ ਫਾਇਰ ਬ੍ਰਿਗੇਡ ਦੀ ਇਹ ਵੱਡੀ ਨਾਕਾਮੀ ਦੇਖਣ ਨੂੰ ਮਿਲੀ।
STF ਨੂੰ ਮਿਲੀ ਵੱਡੀ ਸਫ਼ਲਤਾ, 2.5 ਕਰੋੜ ਦੀ ਹੈਰੋਇਨ ਸਣੇ ਕਾਰ ਸਵਾਰ 2 ਸਮੱਗਲਰ ਗ੍ਰਿਫ਼ਤਾਰ
NEXT STORY