ਗੁਰਦਾਸਪੁਰ (ਗੁਰਪ੍ਰੀਤ)- ਬੀਤੀ ਰਾਤ ਹੋਈ ਬਰਸਾਤ ਅਤੇ ਹਨੇਰੀ-ਝੱਖੜ ਡੇਰਾ ਬਾਬਾ ਨਾਨਕ ਦੇ ਪਿੰਡ ਮਮਣ ਵਿੱਚ ਵਸੇ ਗੁਜਰ ਭਾਈਚਾਰੇ ਦੇ ਲੋਕਾਂ ਲਈ ਆਫ਼ਤ ਬਣ ਕੇ ਆਈ ਹੈ। ਜਾਣਕਾਰੀ ਮੁਤਾਬਤ ਹਨੇਰੀ-ਝੱਖੜ ਕਾਰਨ ਗੁਜਰ ਭਾਈਚਾਰੇ ਦੀਆਂ ਝੋਪੜੀਆਂ ਅੱਗ ਦੀ ਲਪੇਟ 'ਚ ਆ ਗਈਆਂ। ਇਸ ਦੌਰਾਨ ਕਾਲੂ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਸਾਡੇ ਲੋਕਾਂ ਦੇ ਕੁੱਲ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ

ਉਨ੍ਹਾਂ ਦੱਸਿਆ ਕਿ 30 ਦੇ ਕਰੀਬ ਮੱਝਾਂ, ਬਕਰੀਆਂ ਅੱਗ ਦੀ ਲਪੇਟ 'ਚ ਆਈਆਂ ਹਨ, ਜਿਸ 'ਚੋਂ ਕਈਆਂ ਦੀ ਮੌਤ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਰੈਕਟਰ ਵੀ ਅੱਗ ਦੀ ਲਪੇਟ 'ਚ ਆ ਬੁਰੀ ਤਰ੍ਹਾਂ ਨਾਲ ਸੜ ਗਏ ਹਨ। ਇਸ ਤੋਂ ਇਲਾਵਾ ਪਰਿਵਾਰਾਂ ਦਾ ਸਾਰਾ ਸਾਮਾਨ ਸਮੇਤ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਅਤੇ ਹੋਰ ਵੀ ਮਾਲੀ ਨੁਕਸਾਨ ਹੋਇਆ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੇ ਤਲਾਕ ਲਏ ਬਿਨਾਂ ਹੀ ਕਰਵਾਇਆ ਵਿਆਹ
NEXT STORY