ਚੰਡੀਗੜ੍ਹ (ਸੁਸ਼ੀਲ) : ਔਰਤ ਨੇ ਤਲਾਕ ਲਏ ਬਿਨਾਂ ਦੂਜਾ ਵਿਆਹ ਕਰਵਾ ਲਿਆ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਹੇਮੰਤ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਹੇਮੰਤ ਕੁਮਾਰ ਦੀ ਸ਼ਿਕਾਇਤ ’ਤੇ ਮਨੀਮਾਜਰਾ ਥਾਣੇ ਨੇ ਔਰਤ ਸੋਨੀਆ ਓਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਔਰਤ ਦੀ ਭਾਲ ਕਰ ਰਹੀ ਹੈ। ਮਨੀਮਾਜਰਾ ਦੇ ਗੋਵਿੰਦਪੁਰਾ ਦੇ ਰਹਿਣ ਵਾਲੇ ਹੇਮੰਤ ਕੁਮਾਰ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੋਨੀਆ ਨੂੰ 2024 ਵਿਚ ਮਿਲਿਆ ਸੀ।
ਦੋਸਤੀ ਤੋਂ ਬਾਅਦ ਉਨ੍ਹਾਂ ਦਾ ਵਿਆਹ 30 ਨਵੰਬਰ 2024 ਨੂੰ ਹੋਇਆ। ਇਸ ਤੋਂ ਬਾਅਦ ਔਰਤ ਸੋਨੇ ਦੇ ਗਹਿਣੇ ਲੈ ਕੇ ਘਰੋਂ ਗਾਇਬ ਹੋ ਗਈ। ਜਦੋਂ ਸ਼ਿਕਾਇਤਕਰਤਾ ਪਤੀ ਨੇ ਔਰਤ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ 2021 ਵਿਚ ਸਾਗਰ ਨਾਲ ਵਿਆਹ ਹੋ ਚੁੱਕਿਆ ਸੀ। ਤਲਾਕ ਲਏ ਬਿਨਾਂ ਉਸ ਨਾਲ ਵਿਆਹ ਕਰਵਾ ਲਿਆ ਸੀ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਮਨੀਮਾਜਰਾ ਥਾਣੇ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਲਿਆ ਗਿਆ ਵੱਡਾ ਫ਼ੈਸਲਾ
NEXT STORY