ਮੋਗਾ (ਕਸ਼ਿਸ਼): ਅੱਜ ਤੜਕਸਾਰ ਮੋਗਾ ਦੇ ਜੀ.ਟੀ. ਰੋਡ 'ਤੇ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇਕ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਸ਼ੋਅਰੂਮ ਅੰਦਰ ਖੜ੍ਹੀਆਂ ਨਵੀਆਂ ਇਲੈਕਟ੍ਰੈਨਿਕ ਸਕੂਟਰੀਆਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਭਾਰੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ! IPS ਤੇ PPS ਅਫ਼ਸਰਾਂ ਦੇ ਹੋਏ ਤਬਾਦਲੇ
ਜਾਣਕਾਰੀ ਮੁਤਾਬਕ ਮੋਗਾ ਦੇ ਜੀ.ਟੀ. ਰੋਡ 'ਤੇ ਗਲੀ ਵਿਚ ਸਥਿਤ ਨਿਊ ਐੱਸ.ਬੀ. ਆਟੋ ਵਿਚ ਅੱਜ ਸਵੇਰੇ 6 ਵਜੇ ਦੇ ਕਰੀਬ ਚਾਰਜਿੰਗ ਦੀਆਂ ਤਾਰਾਂ ਵਿਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ, ਜਿਸ ਵਿਚ ਭਾਰੀ ਮਾਤਰਾ ਵਿਚ ਨਵੀਆਂ ਬੈਟਰੀਆਂ ਵਾਲੀਆਂ ਸਕੂਟਰੀਆਂ ਸੜ ਗਈਆਂ। ਮੋਗਾ ਫਾਇਰ ਬ੍ਰਿਗੇਡ ਦੀ ਟੀਮ ਨੇ ਭਾਰੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ
ਸ਼ੋਅਰੂਮ ਦੇ ਮਾਲਕ ਬਲਵਿੰਦਰ ਸਿੰਘ ਮੁਤਾਬਕ ਜਦੋਂ ਉਹ ਸਵੇਰੇ ਸੈਰ ਕਰਨ ਨਿਕਲਿਆ ਤਾਂ ਵੇਖਿਆ ਕਿ ਉਸ ਦੇ ਸ਼ੋਅਰਮ ਅੰਦਰੋਂ ਧੂਆਂ ਨਿਕਲ ਰਿਹਾ ਹੈ ਤੇ ਉਹ ਭੱਜ ਕੇ ਘਰੋਂ ਚਾਬੀ ਲੈਣ ਗਿਆ। ਇੰਨੇ ਨੂੰ ਅੰਦਰ ਕਾਫ਼ੀ ਅੱਗ ਲੱਗ ਗਈ ਤੇ ਸ਼ੋਅਰੂਮ ਵਿਚ ਖੜ੍ਹੀਆਂ ਨਵੀਆਂ ਬੈਟਰੀ ਵਾਲੀਆਂ ਸਕੂਟਰਾਂ ਸੜ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਚਾਰਜਿੰਗ ਵਾਲੀ ਤਾਰ ਵਿਚ ਸਪਾਰਕਿੰਗ ਹੋਣ ਕਾਰਨ ਇਹ ਅੱਗ ਲੱਗੀ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਬੰਦ ਦਾ ਟਾਂਡਾ 'ਚ ਨਹੀਂ ਦਿਸਿਆ ਕੋਈ ਅਸਰ, ਬਾਜ਼ਾਰ, ਦਫ਼ਤਰ, ਸਕੂਲ, ਕਾਲਜ ਆਮ ਵਾਂਗ ਖੁੱਲ੍ਹੇ
NEXT STORY