ਲੁਧਿਆਣਾ (ਖ਼ੁਰਾਨਾ): ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਤਿੰਨ ਮੰਜ਼ਿਲਾ ਕੋਠੀ ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ,। ਇਸ ਕਾਰਨ ਘਰ 'ਚ ਪਿਆ ਸਾਰਾ ਸਾਮਾਨ ਸੜ ਗਿਆ। ਇਸ ਦੌਰਾਨ ਮਾਲਕ ਸਾਗਰ ਨਾਗਪਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੋਠੀ ਤੋਂ ਸੁਰੱਖਿਅਤ ਬਾਹਰ ਕੱਢ ਕੇ ਜਾਨ ਬਚਾਈ।
ਇਹ ਖ਼ਬਰ ਵੀ ਪੜ੍ਹੋ - SGPC ਤੇ ਪੰਜਾਬ ਸਰਕਾਰ ਵਿਚਾਲੇ ਖਿੱਚੋਤਾਣ! ਸਾਬਕਾ DC ਨੇ ਦਿਵਾਈ 1999 ਵਿਵਾਦ ਦੀ ਯਾਦ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਗਰ ਨਾਗਪਾਲ ਨੇ ਦੱਸਿਆ ਕਿ ਸਵੇਰੇ ਤਕਰੀਬਨ 4.15 ਵਜੇ ਉਹ ਬਾਥਰੂਮ ਜਾਣ ਲਈ ਉੱਠਿਆ ਤਾਂ ਕਿਸੇ ਚੀਜ਼ ਦੇ ਸੜਣ ਦੀ ਬਦਬੂ ਆ ਰਹੀ ਸੀ। ਉਨ੍ਹਾਂ ਨੇ ਵੇਖਿਆ ਤਾਂ ਕੋਠੀ ਦੇ ਅੰਦਰੋਂ ਧੂੰਆਂ ਉੱਠ ਰਿਹਾ ਸੀ। ਉਸ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਨੇ ਦੱਸਿਆ ਕਿ ਜਿਸ ਕਮਰੇ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ, ਉਹ ਕਮਰਾ ਉਸ ਦੇ ਬਜ਼ੁਰਗ ਮਾਪਿਆਂ ਦਾ ਹੈ, ਜੋ ਕਿਸੇ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਲਈ ਬਾਹਰ ਗਏ ਹੋਏ ਹਨ। ਉਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਤਕਰੀਬਨ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜਲੰਧਰ ਵਿਖੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਰੂਪ ’ਚ ਲੋਕਾਂ ਦੇ ਸਿਰਾਂ ’ਤੇ ਮੰਡਰਾ ਰਹੀ ਮੌਤ! ਅਧਿਕਾਰੀ ਬੇਖ਼ਬਰ
NEXT STORY