ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਰਕਾਰ ਵੱਲੋਂ 20 ਤੋਂ 26 ਨਵੰਬਰ ਤੱਕ ਸਮਾਗਮ ਕਰਵਾਉਣ ਦੀ ਯੋਜਨਾ ਹੈ, ਪਰ ਇਹ ਸਮਾਗਮ ਸਿਆਸੀ ਵਿਵਾਦਾਂ ਵਿਚ ਘਿਰ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸੂਬਾ ਸਰਕਾਰ ਨੂੰ ਅਧਿਕਾਰਤ ਸਮਾਗਮਾਂ ਲਈ ਗੁਰਦੁਆਰਾ ਕੰਪਲੈਕਸ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਪਵਿੱਤਰ ਸ਼ਹਿਰ ਵਿਚ ਨਵੇਂ ਸਿਰੇ ਤੋਂ ਸਿਆਸੀ ਅਤੇ ਧਾਰਮਿਕ ਤਣਾਅ ਪੈਦਾ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਕਬੱਡੀ ਖਿਡਾਰੀ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸੇ
1999 ਦੇ ਵਿਵਾਦ ਦੀ ਗੂੰਜ
ਮੌਜੂਦਾ ਟਕਰਾਅ ਦੀ ਰੋਸ਼ਨੀ ਵਿਚ, ਰੋਪੜ ਦੇ ਸਾਬਕਾ ਡਿਪਟੀ ਕਮਿਸ਼ਨਰ (DC) ਕੁਲਬੀਰ ਸਿੰਘ ਸਿੱਧੂ ਨੇ ਯਾਦ ਕੀਤਾ ਕਿ ਦੋ ਦਹਾਕੇ ਪਹਿਲਾਂ 1999 ਵਿਚ ਖਾਲਸਾ ਸਾਜਨਾ ਦੀ ਤਿੰਨ ਸਦੀਆਂ ਪੂਰੀਆਂ ਹੋਣ ਦੇ ਮਹਾਨ ਧਾਰਮਿਕ ਸਮਾਗਮ ਦੌਰਾਨ ਵੀ ਅਜਿਹਾ ਹੀ ਸਿਆਸੀ ਟਕਰਾਅ ਪੈਦਾ ਹੋਇਆ ਸੀ। ਇਹ ਸਮਾਗਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ (SAD-BJP) ਸਰਕਾਰ ਵੱਲੋਂ ਕਰਵਾਇਆ ਗਿਆ ਸੀ। ਸਿੱਧੂ ਨੇ ਦੱਸਿਆ ਕਿ 1999 ਦੇ ਸਮਾਗਮ ਦੀਆਂ ਤਿਆਰੀਆਂ ਦੌਰਾਨ, ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਵੱਲੋਂ ਇਕ ਨਿਰਦੇਸ਼ ਮਿਲਿਆ ਸੀ ਕਿ ਉਹ SGPC ਵੱਲੋਂ ਲਾਏ ਗਏ ਸਿਆਸੀ ਸਟੇਜ ਨੂੰ ਹਟਵਾ ਦੇਣ। ਉਸ ਸਮੇਂ SGPC ਦੀ ਅਗਵਾਈ ਪ੍ਰਮੁੱਖ ਅਕਾਲੀ ਆਗੂ ਗੁਰਬਚਨ ਸਿੰਘ ਟੌਹੜਾ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਮੁੱਕ ਮੰਤਰੀ ਕੋਲ ਡਰ ਜ਼ਾਹਰ ਕੀਤਾ ਕਿ ਇਸ ਕਦਮ ਨਾਲ ਬਾਦਲ ਅਤੇ ਟੌਹੜਾ ਦੇ ਸਮਰਥਕਾਂ ਵਿਚਾਲੇ ਹਿੰਸਕ ਟਕਰਾਅ ਅਤੇ ਖੂਨ-ਖਰਾਬਾ ਹੋ ਸਕਦਾ ਹੈ। ਸਿੱਧੂ ਦੀ ਦਲੀਲ ਮੰਨਣ ਤੋਂ ਬਾਅਦ, ਸੀ.ਐੱਮ. ਬਾਦਲ ਨੇ SGPC ਦੇ ਪ੍ਰਬੰਧਾਂ ਨੂੰ ਨਾ ਛੇੜਨ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਮੀਟਿੰਗ
ਕੁਲਬੀਰ ਸਿੰਘ ਸਿੱਧੂ ਨੇ 1999 ਦੇ ਸਮਾਗਮ ਨੂੰ ਰਾਜ ਸਰਕਾਰ, SGPC ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਸਹਿਯੋਗ ਦੀ ਮਿਸਾਲ ਵਜੋਂ ਦਰਸਾਇਆ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ 350ਵੇਂ ਸ਼ਹੀਦੀ ਦਿਹਾੜੇ ਲਈ SGPC ਅਤੇ ਕੇਂਦਰ ਸਰਕਾਰ ਨੂੰ ਨਾਲ ਲੈ ਕੇ ਚੱਲੇ। ਸਿੱਧੂ ਅਨੁਸਾਰ, ਇਹ ਸਮਾਗਮ ਰਾਜਨੀਤੀ ਤੋਂ ਪਰੇ, ਵਿਸ਼ਵਾਸ ਅਤੇ ਵਿਰਾਸਤ ਦੇ ਮੌਕੇ ਹਨ।
ਧਨਾਸ ’ਚ ਤੋਤੇ ਦੇ ਘਰ ਗੋਲੀ ਚਲਾਉਣ ਵਾਲੇ 8 ਨੌਜਵਾਨ ਕਾਬੂ
NEXT STORY