ਕਪੂਰਥਲਾ (ਓਬਰਾਏ, ਮੱਲ੍ਹੀ, ਧੀਰ) : ਸੁਲਤਾਨਪੁਰ ਲੋਧੀ ਰੋਡ ਕਪੂਰਥਲਾ ਸਾਹਮਣੇ ਸਥਿਤ ਆਰ. ਸੀ. ਐੱਫ. ਸਾਹਮਣੇ ਵਸੀਆਂ ਹੋਈਆਂ 400 ਤੋਂ ਵੱਧ ਝੁੱਗੀਆਂ ਦੇ ਅੱਗ ਨਾਲ ਸੜ ਕੇ ਸਵਾਹ ਹੋਣ ਦੀ ਦੁੱਖਦਾਈ ਘਟਨਾ ਵਾਪਰਣ ਦਾ ਸਮਾਚਾਰ ਮਿਲਿਆ ਹੈ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੇਖਿਆ ਕਿ ਪ੍ਰਵਾਸੀ ਭਾਰਤੀ ਮਜ਼ਦੂਰਾਂ ਲਈ ਅੱਜ ਬੁੱਧਵਾਰ ਦੀ ਪੂਰਨਮਾਸ਼ੀ ਵਾਲੀ ਦੁਪਹਿਰ ਆਫ਼ਤ ਬਣ ਕੇ ਪਹੁੰਚੀ, ਜਿਸ ਨੇ ਹੱਸਦੇ-ਵਸਦੇ ਪ੍ਰਵਾਸੀ ਭਾਰਤੀ ਮਜਦੂਰਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਪਲਾਂ ’ਚ ਉਜਾੜ ਕੇ ਰੱਖ ਦਿੱਤਾ। ਉਕਤ ਅਗਨੀ ਕਾਂਡ ’ਚ ਕਿਸੇ ਵੀ ਮਜ਼ਦੂਰ ਪਰਿਵਾਰ ਦੇ ਜੀਅ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਤ੍ਰਾਸਦੀ ਇਹ ਵੀ ਹੈ ਕਿ ਜੋ ਬਾਅਦ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ, ਜਿਸ ’ਤੇ ਕਾਬੂ ਪਾਉਣ ਲਈ ਆਰ. ਸੀ. ਐੱਫ., ਨਗਰ ਕੌਂਸਲ ਸੁਲਤਾਨਪੁਰ ਲੋਧੀ ਅਤੇ ਨਗਰ ਨਿਗਮ ਕਪੂਰਥਲਾ ਤੋਂ ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਤੋਂ ਵੱਧ ਗੱਡੀਆਂ ਸਮੇਂ ਸਿਰ ਪਹੁੰਚ ਗਈਆਂ ਪਰ 3:30 ਵਜੇ ਤੱਕ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਉਕਤ ਅਗਨੀ ਕਾਂਡ ’ਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਾਰ ਲੈਣ ਅਤੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਨਹੀਂ ਪਹੁੰਚਿਆ ਸੀ।
ਇਹ ਵੀ ਪੜ੍ਹੋ : ‘ਕੋਰੋਨਾ’ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਦੀ ਮੌਤ, 48 ਘੰਟਿਆਂ ਬਾਅਦ ਮਾਂ ਨੇ ਵੀ ਤੋੜਿਆ ਦਮ
ਅੱਗ ਲੱਗਣ ਦਾ ਕਾਰਨ ਖਾਣਾ ਬਣਾਉਣ ਲਈ ਝੁੱਗੀ ਵਿਚ ਚੁੱਲ੍ਹਾ ਬਾਲਣਾ ਦੱਸਿਆ
ਉੱਥੇ ਮੌਜੂਦ ਪੀੜਤ ਪ੍ਰਵਾਸੀ ਭਾਰਤੀ ਮਜ਼ਦੂਰਾਂ ਨੇ ਦੱਸਿਆ ਕਿ ਇਕ ਝੁੱਗੀ ’ਚ ਦੁਪਹਿਰ ਵੇਲੇ ਇਕ ਜਨਾਨੀ ਖਾਣਾ ਬਣਾਉਣ ਲਈ ਚੁੱਲ੍ਹਾ ਬਾਲ ਰਹੀ ਸੀ। ਸ਼ਾਇਦ ਇਸ ਬਲ਼ਦੇ ਚੁੱਲ੍ਹੇ ਵਿਚੋਂ ਕੋਈ ਚਿੰਗਾੜੀ ਭੜ੍ਹਕੀ ਜਿਸ ਨੇ ਭਾਂਬੜ ਦਾ ਰੂਪ ਧਾਰਨ ਕੀਤਾ ਤੇ ਪਲਾਂ ’ਚ ਅੱਗ ਨੇ ਸੈਂਕੜੇ ਝੁੱਗੀਆਂ-ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਸੁਆਹ ਬਣਾ ਦਿੱਤਾ।
ਇਹ ਵੀ ਪੜ੍ਹੋ : ਰੰਧਾਵਾ ਤੇ ਚੰਨੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ’ਚ ਮੰਤਰੀ ਰਹਿਣ ਲਈ ਮੰਗਣ ਮੁਆਫ਼ੀ : ਚੀਮਾ
ਅੱਗ ਤਕਰੀਬਨ ਇਸ ਖੇਤਰ 'ਚ 2 ਕਿਲੋਮੀਟਰ ਤੱਕ ਫੈਲੀ ਹੋਈ ਦੱਸੀ ਜਾ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਇਸ ਜਗ੍ਹਾ 'ਤੇ ਪਿਛਲੇ ਸਾਲ ਵੀ ਅੱਗ ਲੱਗੀ ਸੀ ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ।
ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ
NEXT STORY