ਲੁਧਿਆਣਾ (ਨਰਿੰਦਰ) : ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦਿਆਂ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਸ਼ਹਿਰ 'ਚ ਫਾਇਰ ਸਟੇਸ਼ਨਾਂ 'ਤੇ ਕਈ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਜਦੋਂ 'ਜਗਬਾਣੀ' ਵਲੋਂ ਫਾਇਰ ਕਰਮੀਆਂ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤਾਂ ਕਰਮਚਾਰੀਆਂ ਨੇ ਦੱਸਿਆ ਕਿ ਲੁਧਿਆਣਾ ਕਾਫੀ ਵੱਡਾ ਸ਼ਹਿਰਾ ਹੈ ਅਤੇ ਇੱਥੇ ਹੌਜਰੀ ਨਾਲ ਸਬੰਧਿਤ ਕਈ ਫੈਕਟਰੀਆਂ ਹਨ, ਜਿਸ ਕਾਰਨ ਹਰ ਦੂਜੇ ਦਿਨ ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਦੀਵਾਲੀ 'ਤੇ ਇਹ ਘਟਨਾਵਾਂ ਵਧ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਲੁਧਿਆਣਾ 'ਚ ਫਾਇਰ ਦਸਤੇ ਨੂੰ ਸਾਰੀਆਂ ਸਹੂਲਤਾਵਾਂ ਮੁਹੱਈਆ ਕਰਾਈਆਂ ਜਾਣਗੀਆਂ ਪਰ ਨਾ ਤਾਂ ਅਜੇ ਤੱਕ ਛੋਟੀਆਂ ਗੱਡੀਆਂ ਪੁੱਜੀਆਂ ਹਨ ਅਤੇ ਨਾ ਹੀ ਸਪੈਸ਼ਲ ਫਾਇਰ ਸੂਟ ਮੁੱਹਈਆ ਕਰਾਏ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਹਿਰ 'ਚ ਫਾਇਰ ਵਿਭਾਗ ਦੀਆਂ ਕੋਸ਼ਿਸ਼ਾਂ ਕਿੰਨੀਆਂ ਕੁ ਲਾਭਦਾਇਕ ਸਿੱਧ ਹੁੰਦੀਆਂ ਹਨ।
ਕਾਲੀ ਦੀਵਾਲੀ ਮਨਾਉਣ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਨੇ ਲਿਆ ਵੱਡਾ ਫੈਸਲਾ
NEXT STORY