ਚੰਡੀਗੜ੍ਹ, (ਸੁਸ਼ੀਲ)— ਦੀਵਾਲੀ ਦੇ ਤਿਉਹਾਰ 'ਤੇ ਜੇਕਰ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਂਦੇ ਹੋਏ ਫੜੇ ਗਏ ਤਾਂ ਪੁਲਸ ਮਾਮਲਾ ਦਰਜ ਕਰੇਗੀ। ਪੁਲਸ ਨੇ ਲੋਕਾਂ ਨੂੰ ਸਾਫ਼ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਰਾਤ 8 ਤੋਂ 10 ਵਜੇ ਦੇ ਵਿਚਕਾਰ ਹੀ ਪਟਾਕੇ ਚਲਾਏ ਜਾਣ। ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਚੰਡੀਗੜ੍ਹ ਪੁਲਸ ਕਾਰਵਾਈ ਕਰੇਗੀ। ਉਥੇ ਹੀ ਚੰਡੀਗੜ੍ਹ ਪੁਲਸ ਨੇ ਦੀਵਾਲੀ ਦੇ ਤਿਉਹਾਰ ਮੌਕੇ ਮਾਰਕੀਟਾਂ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਇਸ ਲਈ ਚੰਡੀਗੜ੍ਹ ਪੁਲਸ ਨੇ 970 ਪੁਲਸ ਜਵਾਨਾਂ ਦੀ ਡਿਊਟੀ ਲਾਈ ਹੈ, ਜਿਸ 'ਚ 6 ਡੀ. ਐੱਸ. ਪੀਜ਼, 16 ਐੱਸ. ਐੱਚ. ਓਜ਼ ਸਮੇਤ 35 ਇੰਸਪੈਕਟਰ ਅਤੇ 929 ਹੋਰ ਜਵਾਨ ਡਿਊਟੀ 'ਤੇ ਰਹਿਣਗੇ। ਇਸਤੋਂ ਇਲਾਵਾ ਪੀ. ਸੀ. ਆਰ. ਸਟਾਫ ਮਾਰਕੀਟ ਅਤੇ ਜਿਊਲਰੀ ਸ਼ਾਪ ਦੇ ਆਸਪਾਸ ਪੈਟਰੋਲਿੰਗ ਕਰਨਗੇ। ਸ਼ੱਕੀ ਲੋਕਾਂ 'ਤੇ ਨਿਗਰਾਨੀ ਰੱਖਣ ਲਈ ਪੁਲਸ ਸ਼ਹਿਰ ਦੇ 42 ਵੱਖ-ਵੱਖ ਥਾਵਾਂ 'ਤੇ ਸਪੈਸ਼ਲ ਨਾਕੇ ਲਾਏਗੀ। ਇਨ੍ਹਾਂ ਨਾਕਿਆਂ 'ਤੇ ਪੁਲਸ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕਰੇਗੀ। ਸ਼ੱਕੀ ਵਸਤੂਆਂ ਦੀ ਜਾਂਚ ਲਈ ਬੰਬ ਡਿਸਪੋਜ਼ ਟੀਮਾਂ 24 ਘੰਟੇ ਅਲਰਟ ਰਹਿਣਗੀਆਂ।
ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਚੀਮਾ ਦੀ ਘਟਾਈ ਸੁਰੱਖਿਆ
NEXT STORY