ਅ੍ਰੰਮਿਤਸਰ (ਸੁਮਿਤ ਖੰਨਾ)—ਥਾਣਾ ਬਿਆਸ ਦੇ ਅਧੀਨ ਪੈਂਦੇ ਪਿੰਡ ਜੋਧੇ 'ਚ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਅਮਰੀਕਾ ਤੋਂ ਆਏ ਨੌਜਵਾਨ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਦੀ ਪੁਸ਼ਟੀ ਡੀ.ਐੱਸ.ਪੀ. ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ। ਅੱਜ 2-3 ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਨੌਜਵਾਨ 'ਤੇ 5-6 ਗੋਲੀਆਂ ਚਲਾਈਆਂ ਜਿਸ ਦੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਦੇਹ ਨੂੰ ਬਾਬਾ ਬਕਾਲਾ ਸਾਹਿਬ ਮੋਰਚਰੀ 'ਚ ਰੱਖ ਕੇ ਘਟਨਾ ਦੀ ਤਫਤੀਸ ਸ਼ੁਰੂ ਕਰ ਦਿੱਤੀ ਗਈ ਹੈ।
ਹੁਸ਼ਿਆਰਪੁਰ 'ਚ ਅਣਪਛਾਤਿਆਂ ਵਲੋਂ ਸ਼ਰਾਬ ਕਾਰੋਬਾਰੀ 'ਤੇ ਹਮਲਾ, ਚਲਾਈਆਂ ਗੋਲੀਆਂ
NEXT STORY