ਬਟਾਲਾ (ਬੇਰੀ)— ਸ਼ਹਿਰ 'ਚ ਲੀਕ ਵਾਲਾ ਤਲਾਬ ਦੇ ਢਾਬੇ 'ਤੇ ਰਾਤ ਨੂੰ 2 ਗੁੱਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਦੌਰਾਨ ਇਕ ਗੁੱਟ ਵਲੋਂ ਹਵਾ 'ਚ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਲੀਕ ਵਾਲਾ ਤਲਾਬ ਦੇ ਢਾਬੇ 'ਤੇ ਕੁਝ ਲੋਕ ਰੋਟੀ ਖਾ ਰਹੇ ਸਨ ਕਿ ਉਨਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ਢਾਬੇ 'ਤੋਂ ਬਾਹਰ ਆ ਗਈਆਂ ਤੇ ਬਾਹਰ ਆ ਕੇ ਲੜਨ ਲੱਗ ਪਏ। ਇਸ ਦੌਰਾਨ ਇਕ ਗੁੱਟ ਨੇ ਦੁਸਰੇ ਗੁੱਟ ਨੂੰ ਡਰਾਉਣ ਲਈ ਹਵਾ 'ਚ ਫਾਇਰਿੰਗ ਕਰ ਦਿੱਤੀ।

ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਦੌਰਾਨ ਬੱਸ ਸਟੈਂਡ ਚੌਕੀ ਦੀ ਪੁਲਸ ਮੌਕੇ 'ਤੇ ਪੁਹੰਚ ਗਈ। ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਘਟਨਾ ਵਾਲੇ ਥਾਂ 'ਤੇ ਪੁਹੰਚ ਗਏ ਪਰ ਉਦੋਂ ਤਕ ਦੋਨੋਂ ਗੁੱਟ ਉਥੋਂ ਫਰਾਰ ਹੋ ਚੁੱਕੇ ਸਨ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ 'ਚ ਜੁੱਟ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਲੋਕਾਂ ਨੇ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ. ਨਾਲ ਵੀ ਹੱਥੋਪਾਈ ਕੀਤੀ। ਪੁਲਸ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਰਹੀ ਹੈ। ਥਾਣਾ ਸਿਵਿਲ ਲਾਈਨ 'ਚ ਵੀ ਦੇਰ ਰਾਤ ਤਕ ਰਾਜਨੀਤਿਕ ਲੋਕ ਤੇ ਹੋਰ ਲੋਕ ਮੌਜੂਦ ਸਨ।
ਮੋਹਾਲੀ : ਮਾਮੂਲੀ ਤਕਰਾਰ ਮਗਰੋਂ 2 ਧਿਰਾਂ 'ਚ ਹੋਈ ਫਾਇਰਿੰਗ
NEXT STORY