ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਪਿੰਡ ਸਮਗੌਲੀ ਵਿਖੇ ਵੀਰਵਾਰ ਰਾਤ ਨੂੰ ਕੈਂਟਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਮਗਰੋਂ ਪਿਸਤੌਲ ਨਾਲ ਗੋਲੀਆਂ ਚਲਾ ਦਿੱਤਾ ਖ਼ੁਸਕਿਸਮਤੀ ਇਹ ਰਹੀ ਕਿ ਅਸ਼ੋਕ ਕੁਮਾਰ ਪੁੱਤਰ ਸਵਰਗੀ ਸੁਭਾਸ਼ ਚੰਦ ਵਾਸੀ ਪਿੰਡ ਸਮਗੋਲੀ ਦਾ ਬਚਾਅ ਹੋ ਗਿਆ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਨਿੰਦਰ ਸਿੰਘ ਪੁੱਤਰ ਪਵਨ ਕੁਮਾਰ, ਸਤੀਸ਼ ਕੁਮਾਰ ਪੁੱਤਰ ਜ਼ਿਲ੍ਹਾ ਸਿੰਘ, ਸੰਜੀਵ ਕੁਮਾਰ ਉਰਫ਼ ਮੌਂਟੀ ਪੁੱਤਰ ਸਤੀਸ ਕੁਮਾਰ ਵਾਸੀ ਪਿੰਡ ਸਮਗੌਲੀ ਡੇਰਾਬੱਸੀ ਅਤੇ 3 ਅਣਪਛਾਤੇ ਜਣਿਆ ਖ਼ਿਲਾਫ਼ ਮਾਕਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਨੇ ਆਪਣਾ ਕੈਂਟਰ ਪਿੰਡ ਵਿਚ ਖੜ੍ਹਾ ਕੀਤਾ ਸੀ, ਜਿਸ ਨੂੰ ਉਹ ਰਾਤੀ ਵੇਖਣ ਗਿਆ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਨੂੰ ਮਨਿੰਦਰ ਸਿੰਘ ਮਿਲਿਆ, ਜਿਸ ਨੇ ਗਾਲ ਕੱਢਕੇ ਆਖਿਆ ਕਿ ਕੈਂਟਰ ਸਾਈਡ ’ਤੇ ਲਗਾ ਕੇ ਖੜ੍ਹਾਇਆ ਕਰ, ਅਸੀਂ ਵੀ ਆਪਣਾ ਕੈਂਟਰ ਇੱਥੇ ਲਗਾਉਣਾ ਹੁੰਦਾ ਹੈ। ਇਸੇ ਦੌਰਾਨ ਸੰਜੀਵ ਕੁਮਾਰ ਅਤੇ ਸਤੀਸ਼ ਕੁਮਾਰ ਵੀ ਆ ਗਏ, ਜੋ ਉਸ ਨਾਲ ਹੱਥੋਪਾਈ ਹੋਣ ਲੱਗੇ। ਉਹ ਬਚ ਕੇ ਆਪਣੇ ਘਰ ਵੱਲ ਆ ਗਿਆ ਅਤੇ ਆਪਣੇ ਸਾਥੀ ਕੇ ਹਿੰਮਤ ਅਤੇ ਰਾਹੁਲ ਕੁਮਾਰ ਨੂੰ ਦੱਸ ਹੀ ਰਿਹਾ ਸੀ ਕਿ ਉਕਤ ਤਿੰਨੋਂ ਆਪਣੇ 3 ਅਣਪਛਾਤੇ ਸਾਥੀਆਂ ਨਾਲ ਉੱਥੇ ਆ ਗਏ। ਮਨਿੰਦਰ ਸਿੰਘ ਨੇ ਲਲਕਾਰਾ ਮਾਰਿਆ ਤੇ ਕਿਹਾ ਇਸ ਨੂੰ ਜਾਣ ਨਾ ਦਿੱਤਾ ਜਾਵੇ, ਜਿਸ ਦੇ ਕਹਿਣ ਪਰ 3 ਅਣਪਛਾਤੇ ਵਿਅਕਤੀਆਂ ਵਿੱਚੋਂ ਇੱਕ ਨੇ ਆਪਣੀ ਪਿਸਤੌਲ ਕੱਢ ਕੇ ਤਾਣ ਲਈ ਤੇ ਮਾਰ ਦੇਣ ਦੀ ਨੀਅਤ ਨਾਲ ਉਸ ਤੇ 2 ਫਾਇਰ ਕਰ ਦਿੱਤੇ। ਖ਼ੁਸਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗੋਲੀਆਂ ਦੀ ਅਵਾਜ਼ ਸੁਣ ਕੇ ਪਿੰਡ ਵਿਚ ਰੌਲਾ ਪੈ ਗਿਆ। ਇਸ ਮਗਰੋਂ ਉਕਤ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਤਫ਼ਤੀਸੀ ਅਫ਼ਸਰ ਅਮਰਜੀਤ ਸਿੰਘ ਨੇ ਅਸ਼ੋਕ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਬਦਲੇ ਬਿਆਨ ਆਖਿਆ ਕਿ ਪਰਿਵਾਰਕ ਲੜਾਈ
ਜਦੋਂ ਇਸ ਸਬੰਧੀ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਚਾਚੇ-ਤਾਇਆ ਦੀ ਪਰਿਵਾਰਕ ਲੜਾਈ ਹੋਈ ਹੈ। ਆਪਸ ਵਿਚ ਖਾ ਪੀ ਰਹੇ ਸੀ ਝਗੜਾ ਹੋ ਗਿਆ। ਆਪਸ ਵਿਚ ਨਿਬੇੜ ਲਿਆ ਜਾਵੇਗਾ।
ਲੜਾਈ ਦੌਰਾਨ ਫਾਇਰਿੰਗ ਕਰਨ ਵਾਲੇ 5 ਮੁਲਜ਼ਮ ਅਸਲੇ ਸਮੇਤ ਕਾਬੂ
NEXT STORY