ਮੋਹਾਲੀ (ਨਿਆਮੀਆਂ) : ਇੱਥੇ ਫੇਜ਼-4 ਵਿਚਲੀ ਪਾਰਕ ’ਚ 2 ਨੌਜਵਾਨਾਂ ਦੀ ਇਕ ਕੁੜੀ ਨਾਲ ਦੋਸਤੀ ਨੂੰ ਲੈ ਕੇ ਹੋਈ ਲੜਾਈ ਤੋਂ ਗੋਲੀਆਂ ਚੱਲ ਗਈਆਂ। ਇਸ ਤੋਂ ਬਾਅਦ ਸ਼ੁਭਮ ਨਾਂ ਦੇ ਨੌਜਵਾਨ ’ਤੇ ਗੋਲੀ ਚਲਾਉਣ ਵਾਲੇ ਕਰਨ ਸ਼ਰਮਾ ਦਾ ਪੁਲਸ ਨੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਇਸ ਸਬੰਧੀ ਏ. ਐੱਸ. ਪੀ. ਜੇਅੰਤ ਪੁਰੀ ਅਤੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕਰਨ ਕੋਲੋਂ ਵਾਰਦਾਤ ’ਚ ਵਰਤੀ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਅਸਲਾ ਨਾਜਾਇਜ਼ ਹੈ, ਜੋ ਕਿ ਕਰਨ ਵੱਲੋਂ ਯੂ. ਪੀ. ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਰਨ ਸ਼ਰਮਾ ’ਤੇ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ, ਸ਼ੁਭਮ ਤੇ ਉਕਤ ਕੁੜੀ (ਤਿੰਨੋਂ ਜਣੇ) ਫੇਜ਼-8 ਬੀ ਵਿਚਲੀ ਇਕ ਕੰਪਨੀ ’ਚ ਨੌਕਰੀ ਕਰਦੇ ਹਨ। ਸ਼ੁਭਮ ਹਾਲੇ ਵੀ ਸੈਕਟਰ-32 ਚੰਡੀਗੜ੍ਹ ਦੇ ਜੀ. ਐੱਮ. ਸੀ. ਹਸਪਤਾਲ ’ਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨ ਸ਼ਰਮਾ ਇਸ ਸਮੇਂ ਧਨਾਸ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ।
ਅਦਾਕਾਰ ਸੋਨੂ ਸੂਦ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
NEXT STORY