ਲੁਧਿਆਣਾ: ਲੁਧਿਆਣਾ ਦੇ ਇਕ ਨੌਜਵਾਨ ਦੀ ਕਿਸਮਤ ਨੇ ਰਾਤੋ-ਰਾਤ ਐਸੀ ਪਲਟੀ ਮਾਰੀ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਮਹਿਜ਼ 6 ਰੁਪਏ ਦੀ ਲਾਟਰੀ ਦੀ ਟਿਕਟ 'ਤੇ ਉਹ 2,25,000 ਰੁਪਏ ਜਿੱਤ ਗਿਆ। ਦਰਅਸਲ, ਪੰਜਾਬ ਸਰਕਾਰ ਦੀ 6 ਰੁਪਏ ਵਾਲੀ ਲਾਟਰੀ ਨੇ ਇਕ ਹੋਰ ਸ਼ਖ਼ਸ ਨੂੰ ਲੱਖਪਤੀ ਬਣਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
ਇਸ ਸਬੰਧੀ ਗੱਲਬਾਤ ਕਰਦਿਆਂ ਇਨਾਮ ਜਿੱਤਣ ਵਾਲੇ ਨੌਜਵਾਨ ਪੁਨੀਤ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਦੁੱਗਰੀ ਵਿਚ ਗਾਂਧੀ ਬ੍ਰਦਰਜ਼ ਤੋਂ 6 ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ। ਅਗਲੇ ਦਿਨ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਸਵਾ 2 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਪਰ ਜਦੋਂ ਉਸ ਨੇ ਟਿਕਟ ਵੇਖੀ ਤਾਂ ਪਤਾ ਲੱਗਿਆ ਕਿ ਉਸ ਨੇ ਸਵਾ 2 ਲੱਖ ਰੁਪਏ ਜਿੱਤ ਲਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਏ ਤਬਾਦਲੇ! ਇਨ੍ਹਾਂ ਅਫ਼ਸਰਾਂ ਨੂੰ ਕੀਤਾ ਗਿਆ ਇੱਧਰੋਂ-ਉੱਧਰ
ਪੁਨੀਤ ਨੇ ਦੱਸਿਆ ਕਿ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਸੀ। ਉਸ ਨੇ ਦੱਸਿਆ ਕਿ ਉਹ ਕਾਰ ਸਪੇਅਰ ਪਾਰਟਸ ਦਾ ਕੰਮ ਕਰਦਾ ਹੈ। ਇਨ੍ਹਾਂ ਪੈਸਿਆਂ ਨੂੰ ਉਹ ਆਪਣੇ ਕੰਮ ਵਿਚ ਪਾਵੇਗਾ ਤੇ ਕਾਰੋਬਾਰ ਨੂੰ ਹੋਰ ਵਧਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਲਈ ਪਹੁੰਚੇ ਮੰਤਰੀ ਹਰਜੋਤ ਬੈਂਸ
NEXT STORY