ਸਾਹਨੇਵਾਲ (ਜਗਰੂਪ)- ਬੀਤੇ ਸ਼ਨੀਵਾਰ ਦੀ ਦੇਰ ਰਾਤ ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਲੱਖੋਵਾਲ ’ਚ ਇਕ ਕੋਲਡ ਸਟੋਰ ਦੇ ਮੈਨੇਜਰ ਦੇ ਘਰ ਉੱਪਰ ਚਲਾਈਆਂ ਗਈਆਂ ਤਾਬੜਤੋੜ ਗੋਲੀਆਂ ਦੇ ਮਾਮਲੇ ’ਚ ਥਾਣਾ ਪੁਲਸ ਨੂੰ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਮਿਲ ਗਈ ਹੈ। ਜਿਸ ਦੇ ਬਾਅਦ ਥਾਣਾ ਪੁਲਸ ਨੇ ਕੋਲਡ ਸਟੋਰ ਮੈਨੇਜਰ ਸਤਵੰਤ ਸਿੰਘ ਦੇ ਬਿਆਨਾਂ ’ਤੇ ਵਿਅਕਤੀ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਜੀਵਨ ਸਿੰਘ ਮਾਂਗਟ ਨੇ ਦੱਸਿਆ ਕਿ ਸਤਵੰਤ ਸਿੰਘ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਉਰਫ ਨੰਨਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਲਾਟੋ ਜੋਗਾ, ਥਾਣਾ ਕੂੰਮਕਲਾਂ ਦੇ ਰੂਪ ’ਚ ਹੋਈ ਹੈ। ਸਤਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਜਗਜੀਤ ਨੰਨਾ ਨਾਲ ਕੋਈ ਰੰਜਿਸ਼ ਜਾਂ ਗੱਲਬਾਤ ਨਹੀਂ ਹੈ, ਬਲਕਿ ਜਗਜੀਤ ਨੰਨਾ ਨਾਲ ਸਤਵੰਤ ਦੀ ਕਦੇ ਕੋਈ ਗੱਲਬਾਤ ਵੀ ਨਹੀਂ ਹੋਈ। ਫਿਰ ਵੀ ਉਸ ਨੇ ਗੋਲੀਬਾਰੀ ਕਿਉਂ ਕੀਤੀ ਇਹ ਗੱਲ ਸਮਝ ਤੋਂ ਬਾਹਰ ਹੈ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਨੰਨਾ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਜਾਂਚ ਅਧਿਕਾਰੀ ਮਾਂਗਟ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਗਜੀਤ ਨੰਨਾ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਉਸਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਗੋਲੀਬਾਰੀ ’ਚ ਸਤਵੰਤ ਸਿੰਘ ਦਾ ਲੜਕਾ ਜੋਬਨਪ੍ਰੀਤ ਸਿੰਘ ਜ਼ਖਮੀ ਹੋ ਗਿਆ ਸੀ।
ਸਿਆਸੀ ਆਕਾਵਾਂ ਦੀ ਸ਼ਰਨ ’ਚ ਨੰਨਾ
ਕੋਲਡ ਸਟੋਰ ਮੈਨੇਜਰ ਸਤਵੰਤ ਸਿੰਘ ਦੇ ਘਰ ਉਪਰ ਕਥਿਤ ਰੂਪ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਜਗਜੀਤ ਸਿੰਘ ਨੰਨਾ ਹੁਣ ਪੁਲਸ ਤੋਂ ਬਚਣ ਲਈ ਆਪਣੇ ਸਿਆਸੀ ਆਕਾਵਾਂ ਦੀ ਸ਼ਰਨ ਲੈਣ ਦੀ ਕੋਸ਼ਿਸ਼ ਕਰਦਾ ਦੱਸਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਨੰਨਾ ਹੁਣ ਪੁਲਸ ਤੋਂ ਬਚਣ ਦਾ ਰਸਤਾ ਲੱਭ ਰਿਹਾ ਹੈ ਅਤੇ ਇਸ ਲਈ ਉਹ ਕੁਝ ਸਿਆਸੀ ਆਗੂਆਂ ਦੀਆਂ ਮਿੰਨਤਾਂ-ਤਰਲੇ ਕੱਢ ਰਿਹਾ ਹੈ। ਪਰ ਮਾਮਲਾ ਜ਼ਿਆਦਾ ਗੰਭੀਰ ਹੋਣ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਸਿਆਸੀ ਆਕਾ ਵੀ ਛੇਤੀ ਕਿਤੇ ਨੰਨਾ ਨੂੰ ਆਪਣੀ ਸ਼ਰਨ ਦਿੰਦੇ ਹੋਏ ਵਿਖਾਈ ਨਹੀਂ ਦਿੰਦੇ। ਦੂਜੇ ਪਾਸੇ ਲਗਾਤਾਰ ਛਾਪੇਮਾਰੀ ਕਾਰਨ ਪੁਲਸ ਦੇ ਵੱਧ ਰਹੇ ਦਬਾਅ ਨੂੰ ਝੱਲ ਪਾਉਣਾ ਵੀ ਨੰਨਾ ਲਈ ਔਖਾ ਹੁੰਦਾ ਜਾ ਰਿਹਾ ਹੈ। ਹਨ। ਪੁਲਿਸ ਇਸ ਵਿਅਕਤੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਨਾ ਆਪਣੇ ਕਰੀਬੀ ਰਾਜਨੀਤਕ ਆਕਾਵਾਂ ਤੱਕ ਪਹੁੰਚ ਕਰਕੇ ਕਿਸੇ ਪ੍ਰਕਾਰ ਪੁਲਿਸ ਤੋਂ ਬਚਣ ਦਾ ਰਾਹ ਲੱਭ ਰਿਹਾ ਹੈ ਜਦੋਂ ਕਿ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਵਿਚ ਚਾਰ ਨੌਜਵਾਨ ਗ੍ਰਿਫ਼ਤਾਰ, ਤਿੰਨ ਬੰਬ ਬਰਾਮਦ
NEXT STORY