ਗੁਰਦਾਸਪੁਰ (ਵਿਨੋਦ): ਸ਼ਹਿਰ ਦੇ ਵਾਰਡ ਨੰਬਰ 26 ਦੀ ਕੌਂਸਲਰ ਅਨੀਤਾ ਮਹਾਜਨ ਅਤੇ ਉਨ੍ਹਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ 28 ਅਗਸਤ ਦੀ ਰਾਤ ਨੂੰ ਤਾਬੜਤੋੜ ਫਾਇਰਿੰਗ ਕਰਨ ਦੇ ਮਾਮਲੇ ਵਿਚ ਪੁਲਸ ਨੇ ਦੁਬਈ ਦੌੜਨ ਦੀ ਕੋਸ਼ਿਸ਼ ਵਿਚ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੀ.ਆਈ.ਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਬਿਕਰਮ ਦੀ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਮਾਮਲੇ ਵਿੱਚ ਗ੍ਰਿਫਤਾਰੀਆਂ ਅਤੇ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਸਾਹਿਲ ਅਤੇ ਆਕਾਸ਼ ਨੇ ਵਾਰਦਾਤ ਤੋਂ ਬਾਅਦ ਬੀਤੀ ਸ਼ਾਮ ਗ੍ਰਿਫ਼ਤਾਰ ਕੀਤੇ ਗਏ ਬਿਕਰਮ ਬਿੱਕਾ ਨੂੰ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਦਿੱਤਾ ਸੀ। ਮਾਮਲੇ ਦਾ ਇੰਟਰਨੈਸ਼ਨਲ ਕਨੈਕਸ਼ਨ ਦੇਖਦਿਆਂ ਹੋਇਆਂ ਇਸ ਦੇ ਖਿਲਾਫ ਐੱਲ.ਓ.ਸੀ ਜਾਰੀ ਕੀਤੀ ਗਈ ਸੀ, ਸਿੱਟੇ ਵਜੋਂ ਇਸ ਨੂੰ ਦੁਬਈ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਬਿਕਰਮ ਬਿੱਕਾ ਕੋਲੋਂ ਇਹ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਬਣ ਗਈ ਹੈ। ਨਾਲ ਹੀ ਪੂਰੀ ਵਾਰਦਾਤ ਦੀ ਕਹਾਣੀ ਤੋਂ ਵੀ ਪਰਦਾ ਹੱਟ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਦੱਸਣਯੋਗ ਹੈ ਕਿ ਬਿਕਰਮਜੀਤ ਸਿੰਘ ਬਿੱਕਾ ਨਾਮ ਦਾ 25 ਸਾਲਾ ਨੌਜਵਾਨ ਬੁੱਤਾ ਵਾਲੀ ਗਲੀ ਅਦਰਸ਼ ਨਗਰ ਦਾ ਰਹਿਣ ਵਾਲਾ ਹੈ। ਮਾਮਲੇ ਵਿੱਚ ਨਕੁਲ ਮਹਾਜਨ ਦੇ ਘਰ ਦੇ ਬਾਹਰ ਚਾਰ ਫਾਇਰ ਕਰਨ ਵਾਲੇ ਮੁੱਖ ਦੋਸ਼ੀ ਥਾਣਾ ਦੋਰਾਂਗਲਾ ਦੇ ਤਹਿਤ ਪਿੰਡ ਗਾਲੀ ਵਾਲੀ ਦੇ ਰਹਿਣ ਵਾਲੇ ਆਕਾਸ਼ ਨਾਮ ਦੇ ਨੌਜਵਾਨ ਨੂੰ ਦਿੱਲੀ ਤੋਂ ਪੁਲਸ ਨੇ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ।
ਦੱਸ ਦਈਏ ਕਿ 28 ਅਗਸਤ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਮੁਹੱਲਾ ਗੋਪਾਲ ਨਗਰ ਵਿਖੇ ਸਥਿਤ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਉਸ ਵੇਲੇ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਵਿਚ ਸਕੂਟਰੀ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਜਾਗਰ ਹੋਏ ਸਨ, ਜਿੰਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਨਕੁਲ ਮਹਾਜਨ ਦੇ ਗੇਟ ’ਤੇ ਖਲੋ ਕੇ ਲਗਾਤਾਰ ਚਾਰ ਫਾਇਰ ਕੀਤੇ ਸਨ । ਥਾਣਾ ਸਿਟੀ ਗੁਰਦਾਸਪੁਰ ਪੁਲਸ ਵੱਲੋਂ ਮਾਮਲੇ ਵਿਚ ਅਗਲੇ ਦਿਨ 29 ਅਗਸਤ ਨੂੰ ਐੱਫ.ਆਈ.ਆਰ ਦਰਜ ਕੀਤੀ ਗਈ ਸੀ।
ਮਾਮਲੇ ਦੇ ਮੁੱਖ ਦੋਸ਼ੀ ਆਕਾਸ਼ ਜਿਸ ਨੇ ਸਕੂਟਰੀ ਤੋਂ ਉਤਰ ਕੇ ਨਕੁਲ ਮਹਾਜਨ ਦੇ ਘਰ ਦੇ ਬਾਹਰ ਲਗਾਤਾਰ ਫਾਇਰਿੰਗ ਕੀਤੀ ਸੀ, ਤੋਂ ਇਲਾਵਾ ਆਕਾਸ਼ ਦੇ ਨਾਲ ਉਸ ਦਿਨ ਸਕੂਟਰੀ ਚਲਾ ਰਿਹਾ ਸਾਹਿਲ ਵੀ ਗਿਰਫਤਾਰ ਕੀਤਾ ਜਾ ਚੁੱਕਾ ਹੈ ਤੇ ਇਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਲਵ ਅਤੇ ਨਕੁਲ ਦੇ ਘਰ ਦੀ ਰੇਕੀ ਕਰਨ ਵਾਲਾ ਇੱਕ ਹੋਰ ਨੌਜਵਾਨ ਵੀ ਪਹਿਲਾਂ ਹੀ ਗਿ੍ਫਤਾਰ ਹੋ ਚੁੱਕੇ ਹਨ।
ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਬੈਠੇ ਨਵੀ ਨਾਮਕ ਨੌਜਵਾਨ ਵੱਲੋਂ ਹੀ ਵਾਰਦਾਤ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਗਈ ਸੀ ਅਤੇ ਗੁਰਦਾਸਪੁਰ ਦੇ ਪੰਜ ਨੌਜਵਾਨ ਨੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਲਈ ਵਰਤਿਆ ਗਿਆ ਸੀ। ਜਿਨਾਂ ਸਾਰਿਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਮਾਮਲੇ ਵਿਚ ਇਕ ਹੋਰ ਨੌਜਵਾਨ ਦੀ ਸ਼ਮੂਲੀਅਤ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਅਤੇ ਉਸ ਨੂੰ ਵੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਕੀਤੀ ਕੁੱਟਮਾਰ, ਫਿਰ ਆਟੋ ਨੂੰ ਲਾਈ ਅੱਗ
NEXT STORY