ਚੰਡਿਗੜ੍ਹ (ਸੰਦੀਪ) : ਸੈਕਟਰ-26 'ਚ ਡਿਸਕੋਥੈਕ 'ਚ ਐਂਟਰੀ ਨਾ ਦੇਣ 'ਤੇ 2 ਨੌਜਵਾਨਾਂ ਵੱਲੋਂ ਉਥੇ ਗੋਲੀਆਂ ਚਲਾਏ ਜਾਣ ਵਾਲੀ ਵਾਰਦਾਤ ਨੂੰ ਹੋਏ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁਕਿਆ ਹੈ ਪਰ ਪੁਲਸ ਫਾਇਰਿੰਗ ਕਰਨ ਵਾਲਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ, ਉਨ੍ਹਾਂ ਦੀ ਪਛਾਣ ਤੱਕ ਨਹੀਂ ਕਰ ਸਕੀ। ਡਿਸਕੋਥੈਕ ਦੇ ਬਾਊਂਸਰ ਇੰਦਰਜੀਤ ਨੇ ਦੱਸਿਆ ਕਿ 29 ਨਵੰਬਰ ਦੀ ਰਾਤ ਡਿਸਕੋਥੈਕ ਦੇ ਬਾਹਰ ਖੜ੍ਹਾ ਸੀ, ਰਾਤ ਕਰੀਬ 12.45 ਵਜੇ ਇਕ ਬਾਈਕ 'ਤੇ ਸਵਾਰ ਹੋ ਕੇ 2 ਨੌਜਵਾਨ ਆਏ।
ਇਕ ਨੌਜਵਾਨ ਨੇ ਉਸ ਕੋਲ ਆ ਕੇ ਪੁੱਛਿਆ ਕਿ ਡਿਸਕੋਥੈਕ ਵਿਚ ਐਂਟਰੀ ਹੋ ਸਕਦੀ ਹੈ ? ਇਸ 'ਤੇ ਇੰਦਰਜੀਤ ਨੇ ਐਂਟਰੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਥੈਂਕਿਊ ਕਿਹਾ ਅਤੇ ਉੱਥੋਂ ਜਾਣ ਲੱਗਾ। ਕੁਝ ਦੂਰੀ 'ਤੇ ਜਾਣ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਰਿਵਾਲਵਰ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਮੇਨ ਗੇਟ 'ਤੇ ਲੱਗੀਆਂ।
ਬਟਾਲਾ 'ਚ ਉਤਸ਼ਾਹ ਨਾਲ ਮਨਾਈ ਗਈ ਧੀਆਂ ਦੀ ਲੋਹੜੀ
NEXT STORY