ਚੰਡੀਗੜ੍ਹ (ਕੁਲਦੀਪ) : ਭਾਵੇਂ ਹੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਖੂਬਸੂਰਤੀ ਦੇ ਚਰਚੇ ਦੂਰ-ਦੂਰ ਤੱਕ ਹਨ ਪਰ ਕਹਿੰਦੇ ਹਨ ਕਿ ਹਰ ਸਿੱਕੇ ਦੇ 2 ਪਹਿਲੂ ਹੁੰਦੇ ਹਨ, ਉਂਝ ਹੀ ਇਸ ਸ਼ਹਿਰ ਦੀ ਵੀ ਡਰਟੀ ਪਿਕਚਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਹਰ ਕੋਈ ਰਾਤ ਨੂੰ ਸੜਕਾਂ 'ਤੇ ਨਿਕਲਣ ਤੋਂ ਡਰੇਗਾ। ਜਾਣਕਾਰੀ ਮੁਤਾਬਕ ਸੈਕਟਰ-17 ਅਤੇ 22 ਦੀ ਸੜਕ 'ਤੇ ਨੌਜਵਾਨਾਂ ਦੀਆਂ 2 ਧਿਰਾਂ ਵਿਚਕਾਰ ਅਜਿਹੀ ਝੜਪ ਹੋਈ ਕਿ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਇਹ ਲੋਕ ਸੜਕ 'ਤੇ ਉਤਪਾਦ ਮਚਾਉਂਦੇ ਰਹੇ ਪਰ ਹਰ ਸਮੇਂ ਇਸ ਇਲਾਕੇ 'ਚ ਰਹਿਣ ਵਾਲੀ ਪੀ. ਸੀ. ਆਰ. ਦਾ ਕੋਈ ਅਤਾ-ਪਤਾ ਨਹੀਂ ਸੀ। ਮਾਹੌਲ ਉਸ ਸਮੇਂ ਹੋਰ ਤਣਾਅਪੂਰਨ ਹੋ ਗਿਆ, ਜਦੋਂ ਇਕ ਧਿਰ ਦੇ ਨੌਜਵਾਨ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਤਾਂ ਪੁੱਜ ਗਈ ਪਰ ਨਾ ਦੇ ਬਰਾਬਰ ਕਾਰਵਾਈ ਕਰਦੀ ਦਿਖਾਈ ਦਿੱਤੀ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕਵਾਇਦ ਕੀਤੀ ਗਈ। ਪੁਲਸ ਨੇ ਮੌਕੇ 'ਤੋਂ ਕਾਰਤੂਸ ਦਾ ਖੋਲ ਵੀ ਬਰਾਮਦ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਤੋਂ ਬਾਅਦ ਉਹ ਜਲਦ ਦੀ ਹੁੜਦੰਗ ਕਰਨ ਵਾਲੇ ਨੌਜਵਾਨਾਂ ਨੂੰ ਦਬੋਚ ਲਵੇਗੀ।
ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ, ਸਥਾਨਕ ਟਕਸਾਲੀ ਆਗੂਆਂ ਨੇ ਛੱਡੀ ਪਾਰਟੀ
NEXT STORY