ਡੇਰਾਬੱਸੀ (ਅਸ਼ਵਨੀ/ਅਨਿਲ)- ਡੇਰਾਬੱਸੀ ਦੀ ਵਾਲਮੀਕਿ ਬਸਤੀ ਵਿਚ ਬੁੱਧਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਮੁਹੱਲੇ ਦੇ ਚਾਰ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਹਲਾਂਕਿ ਇਸ ਹਮਲੇ ਵਿਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਹਮਲਾਵਰਾ ਕੌਣ ਸੀ ਅਤੇ ਕਿਸ ਮਕਸਦ ਨਾਲ ਇਥੇ ਆਇਆ ਸੀ, ਇਸ ਬਾਰੇ ਕਿਸੇ ਨੂੰ ਕੋ ਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਪੁਲਸ ਨੇ ਘਟਨਾ ਵਾਲੀ ਥਾਂ ’ਤੇ ਜਾਂਚ ਕਰਨ ਤੋਂ ਬਾਅਦ 3 ਅਣਪਛਾਤੇ ਹਮਲਾਵਰਾਂ ਦੇ ਖਿਲਾਫ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪੁਲਸ ਥਾਣੇ ਤੋਂ ਮਹਿਜ਼ 100 ਤੋਂ 150 ਮੀਟਰ ਦੀ ਦੂਰੀ ’ਤੇ ਵਾਪਰੀ ਹੈ।
ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਵਾਅਦਾ ਨਿਭਾਉਣ ਜਾ ਰਹੀ ਮਾਨ ਸਰਕਾਰ, ਇਸੇ ਹਫ਼ਤੇ ਤੋਂ ਸ਼ੁਰੂ ਹੋਵੇਗੀ ਇਹ ਸਕੀਮ
ਜਵਾਨ ਮੁਹੱਲੇ ਵਿਚ ਧਰਮਸ਼ਾਲਾ ਨੇੜੇ ਵਾਲੀਬਾਲ ਖੇਡਦੇ ਹਨ ਪਰ ਬੁੱਧਵਾਰ ਨੂੰ ਧਰਮਸ਼ਾਲਾ ਵਿਚ ਕੋਈ ਵਿਆਹ ਦਾ ਸਮਾਗਮ ਸਮਾਗਮ ਸੀ ਅਤੇ ਨੌਜਵਾਨ ਦੂਜੀ ਥਾਂ ਨੈਟ ਲਾ ਕੇ ਵਾਲੀਬਾਲ ਖੇਡ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਪਿਸਤੌਲ ਨਾਲ ਮੁਹੱਲੇ ਦੇ ਨੌਜਵਾਨਾਂ ’ਤੇ ਹਵਾਈ ਫਾਇਰ ਕਰ ਦਿੱਤੇ। ਗੋਲੀਆਂ ਚਲਣ ਦੀ ਆਵਾਜ਼ ਸੁਣ ਕੇ ਲੋਕ ਘਰਾਂ ’ਚੋਂ ਬਾਹਰ ਆ ਗਏ। ਇਸੇ ਦੌਰਾਨ ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ। ਪੁਲਸ ਦੀ ਮੁੱਢਲੀ ਜਾਂਚ ਵਿਚ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ।
ਮੌਕੇ ਤੋਂ ਦੋ ਖੋਲ ਹੋਏ ਬਰਾਮਦ
ਥਾਣਾ ਇੰਚਾਰਜ ਅਜੀਤੇਸ਼ ਕੌਸ਼ਲ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਮਗਰੋਂ ਦੋ ਖੋਲ ਬਰਾਮਦ ਕੀਤੇ। ਇਨ੍ਹਾਂ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ ਤੇ ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ ਦੇ ਆਸ-ਪਾਸ ਘਰਾਂ, ਦੁਕਾਨਾਂ ਅਤੇ ਹੋਰ ਜਾਇਦਾਦਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਵੀ ਕੀਤੀ। ਕੈਮਰਿਆਂ ਦੀ ਰਿਕਾਰਡਿੰਗ ਦੀ ਛਾਣਬੀਣ ਕੀਤੀ ਗਈ, ਜਿਸ ਵਿਚ ਹਮਲਾਵਰਾਂ ਦੀ ਫੁਟੇਜ ਬਰਾਮਦ ਹੋਈ। ਇਸ ਦੇ ਨਾਲ ਹੀ ਪੁਲਸ ਨੇ ਵਾਲਮੀਕਿ ਬਸਤੀ ’ਚ ਹੁਣ ਤੱਕ ਵਾਪਰੀਆਂ ਘਟਨਾਵਾਂ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਪਿਛਲੇ ਦਿਨੀਂ ਵਾਪਰੀ ਘਟਨਾ ਨਾਲ ਮੌਜੂਦਾ ਘਟਨਾ ਦਾ ਸਬੰਧ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਸੰਸਦ 'ਚ ਉੱਠਿਆ 'Animal' ਫ਼ਿਲਮ ਦਾ ਮੁੱਦਾ, MP ਬੋਲੀ - 'ਮੇਰੀ ਧੀ ਰੋਂਦੀ ਹੋਈ ਥਿਏਟਰ 'ਚੋਂ ਨਿਕਲ ਆਈ ਬਾਹਰ'
ਡੇਰਾਬੱਸੀ ਥਾਣੇ ਦੇ ਐੱਸ. ਐੱਚ. ਓ. ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਟੀਮਾਂ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੌਕੇ ਤੋਂ ਖੋਲ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ ’ਚ ਹਮਲਾਵਰਾਂ ਦੀ ਪਛਾਣ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਲਜ਼ਮ ਵੱਲੋਂ ਪੁਲਸ ਦੀ ਗ੍ਰਿਫ਼ਤ 'ਚੋਂ ਫ਼ਰਾਰ ਹੋਣ ਦੀ ਕੋਸ਼ਿਸ਼, ਥਾਣੇਦਾਰ ਦੀ ਪਾੜੀ ਵਰਦੀ
NEXT STORY