ਨੈਸ਼ਨਲ ਡੈਸਕ: ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'Animal' ਬਾਕਸ ਆਫਿਸ 'ਤੇ ਹਰ ਦਿਨ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਫ਼ਿਲਮ 'ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਹਾਲਾਂਕਿ, ਜਿੱਥੇ ਇਕ ਪਾਸੇ ਪੂਰਾ ਦੇਸ਼ ਫ਼ਿਲਮ ਦੀ ਤਾਰੀਫ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਸ ਨੂੰ ਕਾਫੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਸੰਸਦ ਵਿਚ ਵੀ ਫ਼ਿਲਮ ਦੇ ਵਿਰੋਧ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਹਨ। ਵੀਰਵਾਰ ਨੂੰ ਰਾਜਸਭਾ ਦੇ ਸਰਦ ਰੁੱਤ ਸੈਸ਼ਨ 'ਚ ਗੈਰ-ਵਿਧਾਨਕ ਮਾਮਲਿਆਂ 'ਤੇ ਚਰਚਾ ਦੌਰਾਨ ਰਣਬੀਰ ਕਪੂਰ ਦੀ ਫ਼ਿਲਮ ਦਾ ਮੁੱਦਾ ਵੀ ਉਠਿਆ।
ਇਹ ਖ਼ਬਰ ਵੀ ਪੜ੍ਹੋ - Breaking News: ਮੋਦੀ ਕੈਬਨਿਟ 'ਚ ਫੇਰਬਦਲ: ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ, ਇਨ੍ਹਾਂ ਨੂੰ ਮਿਲਿਆ ਚਾਰਜ
ਹਿੰਸਾ ਨੂੰ ਜਾਣਬੁੱਝ ਕੇ ਦਿਖਾਇਆ ਜਾ ਰਿਹਾ ਹੈ
ਛੱਤੀਸਗੜ੍ਹ ਤੋਂ ਕਾਂਗਰਸ ਦੇ ਸਾਂਸਦ ਰਣਜੀਤ ਰੰਜਨ ਨੇ 'Animal' 'ਚ ਦਿਖਾਈ ਗਈ ਹਿੰਸਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ‘ਕਬੀਰ ਸਿੰਘ’ ਅਤੇ 'Animal' ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਅਜਿਹੀਆਂ ਫਿਲਮਾਂ ਵਿਚ ਦਿਖਾਈ ਜਾਂਦੀ ਹਿੰਸਾ ਦਾ ਦੇਸ਼ ਦੇ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਫਿਲਮਾਂ ਨੂੰ ਸਨਸਨੀਖੇਜ਼ ਬਣਾਉਣ ਲਈ ਇਸ ਤਰ੍ਹਾਂ ਦੀ ਹਿੰਸਾ ਨੂੰ ਜਾਣਬੁੱਝ ਕੇ ਦਿਖਾਇਆ ਜਾ ਰਿਹਾ ਹੈ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ 'Animal' 'ਚ ਔਰਤਾਂ ਪ੍ਰਤੀ ਇੰਨੀ ਹਿੰਸਾ ਅਤੇ ਅਪਮਾਨ ਨੂੰ ਦਿਖਾਇਆ ਗਿਆ ਹੈ ਕਿ ਮੇਰੀ ਧੀ ਅਤੇ ਉਸ ਦੀਆਂ ਸਹੇਲੀਆਂ ਫ਼ਿਲਮ ਅੱਧ ਵਿਚਾਲੇ ਛੱਡ ਕੇ ਰੋਂਦੀਆਂ ਹੋਈਆਂ ਥੀਏਟਰ ਤੋਂ ਬਾਹਰ ਨਿਕਲ ਗਈਆਂ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਫਿਰ ਚੱਲੀਆਂ ਗੋਲ਼ੀਆਂ, ਪੁੱਤ ਨੂੰ ਹਮਲਾਵਰਾਂ ਤੋਂ ਬਚਾਉਣ ਆਏ ਪਿਓ ਦੀ ਹੋਈ ਮੌਤ
ਨੌਜਵਾਨਾਂ 'ਤੇ ਪੈ ਰਿਹੈ ਗ਼ਲਤ ਪ੍ਰਭਾਅ
ਸੰਸਦ ਮੈਂਬਰ ਰਣਜੀਤ ਰੰਜਨ ਨੇ ਗੈਰ-ਵਿਧਾਨਕ ਮਾਮਲਿਆਂ 'ਤੇ ਬੋਲਦਿਆਂ ਕਿਹਾ, 'ਸਿਨੇਮਾ ਸਾਡੇ ਸਮਾਜ ਦਾ ਸ਼ੀਸ਼ਾ ਹੈ, ਅਸੀਂ ਫਿਲਮਾਂ ਦੇਖ ਕੇ ਵੱਡੇ ਹੋਏ ਹਾਂ। ਇਸ ਦਾ ਸਾਡੇ ਸਾਰਿਆਂ 'ਤੇ, ਖਾਸ ਕਰਕੇ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਪਰ 'ਕਬੀਰ ਸਿੰਘ', 'ਪੁਸ਼ਪਾ' ਅਤੇ 'Animal' ਵਰਗੀਆਂ ਹਾਲੀਆ ਫਿਲਮਾਂ ਹਿੰਸਾ ਦੀ ਵਡਿਆਈ ਕਰਦੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਆਪਣੀ ਸਹੇਲੀ ਨਾਲ 'ਐਨੀਮਲ' ਦੇਖਣ ਗਈ ਸੀ, ਪਰ ਇੰਨੀ ਹਿੰਸਾ ਨੂੰ ਦੇਖ ਕੇ ਉਹ ਅੱਧ ਵਿਚਾਲੇ ਹੀ ਛੱਡ ਕੇ ਚਲੀਆਂ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਮੋਦੀ ਕੈਬਨਿਟ 'ਚ ਫੇਰਬਦਲ: ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ, ਇਨ੍ਹਾਂ ਨੂੰ ਮਿਲਿਆ ਚਾਰਜ
NEXT STORY