ਫਿਰੋਜ਼ਪੁਰ (ਸੁਦੇਸ਼)–ਪਿੰਡ ਮੋਹਨ ਕੇ ਹਿਠਾਡ਼ ਵਿਖੇ ਇਕ ਵਿਅਕਤੀ ਦੇ ਹੋਲੀ ਵਾਲੇ ਦਿਨ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਅਮਨਦੀਪ ਸਿੰਘ ਪੁੱਤਰ ਮੰਗਤ ਰਾਮ ਵਾਸੀ ਮੋਹਨ ਕੇ ਹਿਠਾਡ਼ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਚਾਚਾ ਹਰਮੇਸ਼ ਲਾਲ ਪੁੱਤਰ ਨਰੈਣ ਦਾਸ ਵਾਸੀ ਮੋਹਨ ਕੇ ਹਿਠਾਡ਼ ਹੋਲੀ ਵਾਲੇ ਦਿਨ ਤੋਂ ਹੀ ਲਾਪਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਤੱਕ ਵੀ ਉਸ ਦੀ ਭਾਲ ਲਈ ਪਹੁੰਚ ਕੀਤੀ ਗਈ ਪਰ ਇੰਨੇ ਦਿਨ ਬੀਤਣ ਦੇ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਸਬੰਧੀ ਜਦੋਂ ਗੁਰੂਹਰਸਹਾਏ ਥਾਣੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਲਿਖਤੀ ਦਰਖਾਸਤ ਪ੍ਰਾਪਤ ਹੋਈ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ।
ਪੈਸੇ ਲੈ ਕੇ ਵੀ ਬੈਂਕਾਂ ਵਾਲੇ ਕਿਸਾਨਾਂ ਨੂੰ ਨਹੀਂ ਦਿੰਦੇ ਕਲੀਰੈਂਸ ਸਰਟੀਫਿਕੇਟ
NEXT STORY